ਰੂਸ ਨੇ ਯੂਕ੍ਰੇਨ ''ਤੇ ਹਮਲਾ ਕੀਤਾ ਤਾਂ ਚੁਕਾਉਣੀ ਪਵੇਗੀ ਕੀਮਤ : ਕਮਲਾ ਹੈਰਿਸ

02/19/2022 9:11:11 PM

ਮਿਊਰਿਖ-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ਨੀਵਾਰ ਨੂੰ ਰੂਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਯੂਕ੍ਰੇਨ 'ਤੇ ਹਮਲਾ ਕਰੇਗਾ ਤਾਂ ਉਸ ਨੂੰ ਇਸ ਦੀ 'ਬੇਮਿਸਾਲ' ਆਰਥਿਕ ਕੀਮਤ ਚੁਕਾਉਣੀ ਪਵੇਗੀ। ਹੈਰਿਸ ਨੇ ਕਿਹਾ ਕਿ ਅਜਿਹੇ ਹਮਲੇ ਨਾਲ ਯੂਰਪੀਨ ਦੇਸ਼ ਅਮਰੀਕਾ ਦੇ ਹੋਰ ਨੇੜੇ ਆਉਣਗੇ। ਉਪ ਰਾਸ਼ਟਰਪਤੀ ਨੇ ਜਰਮਨੀ 'ਚ ਆਯੋਜਿਤ ਸਾਲਾਨਾ ਮਿਊਨਿਖ ਸੁਰੱਖਿਆ ਸੰਮੇਲਨ 'ਚ ਇਹ ਬਿਆਨ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਯੂਕ੍ਰੇਨ 'ਤੇ ਹਮਲਾ ਕਰਨ ਦਾ ਫੈਸਲਾ ਲੈ ਲਿਆ ਹੈ।

ਇਹ ਵੀ ਪੜ੍ਹੋ : 7000 ਕਰੋੜ ਰੁਪਏ ਦੇ ਪ੍ਰਾਜੈਕਟ ’ਤੇ ਰਤਨ ਟਾਟਾ ਅਤੇ ਗੌਤਮ ਅਡਾਨੀ ’ਚ ਛਿੜੀ ਜੰਗ

ਹੈਰਿਸ ਨੇ ਕਿਹਾ ਕਿ ਮੈਂ ਸਾਫ਼ ਸਪੱਸ਼ਟ ਸ਼ਬਦਾਂ 'ਚ ਕਹਿ ਰਹੀਂ ਹਾਂ ਕਿ ਜੇਕਰ ਰੂਸ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਤਾਂ ਅਮਰੀਕਾ ਆਪਣੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਨਾਲ ਮਿਲ ਕੇ ਬੇਮਿਸਾਲ ਆਰਥਿਕ ਪਾਬੰਦੀ ਲਾਏਗਾ। ਉਪ ਰਾਸ਼ਟਰਪਤੀ ਦਾ ਉਦੇਸ਼ ਯੂਰਪੀਨ ਦੇਸ਼ਾਂ ਨੂੰ ਇਹ ਦੱਸਣਾ ਹੈ ਕਿ ਪੱਛਮੀ ਦੇਸ਼ਾਂ 'ਚ ਏਕਤਾ ਦੁਆਰਾ ਸ਼ਕਤੀ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਰਾਹੀਂ ਇਹ ਸੰਦੇਸ਼ ਦਿੱਤਾ ਕਿ ਯੂਕ੍ਰੇਨ 'ਤੇ ਹਮਲੇ ਨਾਲ ਨਾਟੋ ਵੱਲੋਂ ਰੂਸ 'ਤੇ ਬੇਹਦ ਸਖ਼ਤ ਪ੍ਰਤੀਕਿਰਿਆ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :ਗੁਰਦੁਆਰਾ ਗਲੇਨਵੁੱਡ ਵਿਖੇ ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ

ਹੈਰਿਸ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਨੇ ਆਪਣੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਕੂਟਨੀਤਕ ਹੱਲ ਕੱਢਣਲਈ ਮਾਸਕੋ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕ੍ਰੈਮਲਿਨ ਵੱਲੋਂ ਚੰਗੀ ਪ੍ਰਤੀਕਿਰਿਆ ਨਹੀਂ ਆਈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਲਗਾਤਾਰ ਇਹ ਕਹਿ ਰਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹੈ ਜਦਕਿ ਇਸ ਦੌਰਾਨ ਉਹ ਕੂਟਨੀਤਿਕ ਹੱਲ ਦੇ ਰਸਤੇ ਵੀ ਬੰਦ ਕਰ ਰਿਹਾ ਹੈ। ਉਨ੍ਹਾਂ ਦੀ ਕਹਿਣੀ ਅਤੇ ਕਰਨੀ 'ਚ ਫਰਕ ਹੈ।

ਇਹ ਵੀ ਪੜ੍ਹੋ : ਸਿੱਖ ਕੁੜੀ ਨਾਲ ਜਬਰ-ਜ਼ਿਨਾਹ ਮਾਮਲਾ : SGPC ਦੇ ਪ੍ਰਧਾਨ ਧਾਮੀ ਨੇ ਇਕ ਵਫਦ ਤੇਲੰਗਾਨਾ ਭੇਜਿਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News