ਰੂਸ ਨੇ ਯੂਕ੍ਰੇਨ 'ਚ 'ਪੂਰਨ ਯੁੱਧ' ਛੇੜ ਦਿੱਤੈ : ਜ਼ੇਲੇਂਸਕੀ

Tuesday, May 24, 2022 - 08:27 PM (IST)

ਰੂਸ ਨੇ ਯੂਕ੍ਰੇਨ 'ਚ 'ਪੂਰਨ ਯੁੱਧ' ਛੇੜ ਦਿੱਤੈ : ਜ਼ੇਲੇਂਸਕੀ

ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ 'ਤੇ 'ਪੂਰਨ ਯੁੱਧ' ਛੇੜਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਬੀਤੇ ਤਿੰਨ ਮਹੀਨਿਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈਣ ਅਤੇ ਤਬਾਹੀ ਮਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦਰਮਿਆਨ, ਮੰਗਲਵਾਰ ਨੂੰ ਪੂਰਬੀ ਯੂਕ੍ਰੇਨ ਦੇ ਡੋਨਬਾਸ ਖੇਤਰ 'ਚ ਲੜਾਈ ਤੇਜ਼ ਹੋ ਗਈ। ਰੂਸੀ ਬਲਾਂ ਨੇ ਸੀਵੀਏਰੋਦੋਨੇਤਸਕ ਅਤੇ ਨੇੜਲੇ ਸ਼ਹਿਰਾਂ ਨੂੰ ਘੇਰਣ ਅਤੇ ਆਪਣੇ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਤੇਜ਼ੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ :-GT vs RR, Qualifier 1 : ਟਾਸ ਜਿੱਤ ਕੇ ਗੁਜਰਾਤ ਪਹਿਲਾਂ ਕਰੇਗੀ ਗੇਂਦਬਾਜ਼ੀ

ਬ੍ਰਿਟਿਸ਼ ਫੌਜੀ ਅਧਿਕਾਰੀਆਂ ਮੁਤਾਬਕ ਇਹ ਇਕਲੌਤਾ ਖੇਤਰ ਹੈ, ਜੋ ਹੁਣ ਵੀ ਯੂਕ੍ਰੇਨ ਸਰਕਾਰ ਦੇ ਕਬਜ਼ੇ 'ਚ ਹੈ। ਜ਼ੇਲੇਂਸਕੀ ਨੇ ਯੁੱਧ ਦੇ ਤਿੰਨ ਮਹੀਨੇ ਪੂਰੇ ਹੋਣ ਦੇ ਮੌਕੇ 'ਤੇ ਵੀਰਵਾਰ ਰਾਤ ਆਪਣੇ ਸੰਬੋਧਨ 'ਚ ਯੂਕ੍ਰੇਨ ਦੇ ਲੋਕਾਂ ਨੂੰ ਕਿਹਾ ਕਿ ਰੂਸ ਨੇ ਪੂਰੀ ਤਰ੍ਹਾਂ ਯੁੱਧ ਛੇੜ ਦਿੱਤਾ ਹੈ ਅਤੇ ਦੁਸ਼ਮਣ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਨੋ ਮਾਰਨ ਅਤੇ ਜਿੰਨ ਸੰਭਵ ਹੋ ਸਕੇ, ਉਨ੍ਹਾਂ ਦੀ ਤਬਾਹੀ ਮਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ 77 ਸਾਲ 'ਚ ਯੂਰਪੀਅਨ ਮਹਾਦੀਪ 'ਚ ਅਜਿਹਾ ਕਦੇ ਨਹੀਂ ਹੋਇਆ।

ਇਹ ਵੀ ਪੜ੍ਹੋ :-ਦੱਖਣੀ ਜਰਮਨੀ 'ਚ ਰੇਲਵੇ ਕ੍ਰਾਸਿੰਗ 'ਤੇ ਟਰੇਨ ਨੇ ਬੱਸ ਨੂੰ ਮਾਰੀ ਟੱਕਰ, ਕਈ ਲੋਕ ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News