ਰੂਸ ਨੇ ਯੂਕ੍ਰੇਨ ''ਚ ਅਨਾਜ ਗੋਦਾਮ ''ਤੇ ਦਾਗੀ ਮਿਜ਼ਾਈਲ

07/21/2023 5:55:24 PM

ਕੀਵ (ਏਜੰਸੀ): ਰੂਸੀ ਕਰੂਜ਼ ਮਿਜ਼ਾਈਲਾਂ ਨੇ ਸ਼ੁੱਕਰਵਾਰ ਸਵੇਰੇ ਓਡੇਸਾ ਖੇਤਰ ਵਿੱਚ ਇੱਕ ਅਨਾਜ ਦੇ ਗੋਦਾਮ ਨੂੰ ਨਿਸ਼ਾਨਾ ਬਣਾਇਆ। ਇਹਨਾਂ ਮਿਜ਼ਾਈਲਾਂ ਨੇ ਯੂਕ੍ਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਦੀ ਪਕੜ ਵਿਚ ਆਏ ਬਿਨਾਂ ਕਾਫ਼ੀ ਨੀਵੀਂ ਉਡਾਣ ਭਰੀ। ਯੂਕ੍ਰੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਰੂਸੀ ਫੌਜ ਨੇ ਲਗਾਤਾਰ ਤਿੰਨ ਦਿਨਾਂ ਤੱਕ ਖੇਤਰ ਵਿੱਚ ਕਾਲੇ ਸਾਗਰ ਬੰਦਰਗਾਹ ਦੇ ਬੁਨਿਆਦੀ ਢਾਂਚੇ 'ਤੇ ਬੰਬਾਰੀ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਟੈਕਸਾਸ 'ਚ 18 ਪਹੀਆ ਵਾਹਨ 'ਚ ਲੁਕੇ ਮਿਲੇ 12 ਪ੍ਰਵਾਸੀ 

ਦੱਖਣੀ ਓਡੇਸਾ ਖੇਤਰ ਦੇ ਗਵਰਨਰ ਓਹੇਲ ਕਿਪਰ ਨੇ ਕਿਹਾ ਕਿ ਦੋ ਮਿਜ਼ਾਈਲਾਂ ਗੋਦਾਮ 'ਤੇ ਲੱਗੀਆਂ, ਜਿਸ ਕਾਰਨ ਉਥੇ ਅੱਗ ਲੱਗ ਗਈ ਅਤੇ ਜਦੋਂ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਦੋਂ ਇਕ ਹੋਰ ਮਿਜ਼ਾਈਲ ਉੱਥੇ ਡਿੱਗੀ। ਉਸ ਨੇ ਕਿਹਾ ਕਿ ਹਮਲੇ ਵਿੱਚ ਖੇਤ ਅਤੇ ਅੱਗ ਬੁਝਾਊ ਯੰਤਰ ਤਬਾਹ ਹੋ ਗਏ। ਕਿਪਰ ਨੇ ਕਿਹਾ ਕਿ ਹਮਲੇ ਵਿਚ ਦੋ ਲੋਕ ਜ਼ਖਮੀ ਹੋ ਗਏ, ਜਦਕਿ 100 ਮੀਟ੍ਰਿਕ ਟਨ ਮਟਰ ਅਤੇ 20 ਮੀਟ੍ਰਿਕ ਟਨ ਜੌਂ ਨਸ਼ਟ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News