ਜਦੋਂ ਯੂਨੀਫਾਰਮ ਦੀ ਜਗ੍ਹਾ PPE ਪਹਿਨ ਪਹੁੰਚੀ ਨਰਸ, ਹੋਵੇਗੀ ਕਾਰਵਾਈ

05/21/2020 6:01:43 PM

ਮਾਸਕੋ (ਬਿਊਰੋ): ਕੋਵਿਡ-19 ਮਹਾਮਾਰੀ ਨੇ ਦੁਨੀਆ ਦੇ ਹਰ ਹਿੱਸੇ ਵਿਚ ਤਬਾਹੀ ਮਚਾਈ ਹੋਈ ਹੈ।ਇਸ ਦੌਰਾਨ ਇਕ ਮਹਿਲਾ ਨਰਸ ਦੀ ਤਸਵੀਰ ਸੁਰਖੀਆਂ ਵਿਚ ਹੈ। ਅਸਲ ਵਿਚ ਰੂਸੀ ਹਸਪਤਾਲ ਦੇ ਪੁਰਸ਼ ਕੋਰੋਨਾਵਾਇਰਸ ਵਾਰਡ ਵਿਚ ਅੰਤਰਗਾਰਮੈਂਟਸ ਦੇ ਉੱਪਰ ਪਾਰਦਰਸ਼ੀ ਪੀ,ਪੀ.ਈ. ਕਿੱਟ ਪਾਉਣ ਵਾਲੀ ਨਰਸ ਨੂੰ ਹੁਣ ਆਪਣੀ ਨੌਕਰੀ ਜਾਣ ਦਾ ਡਰ ਸਤਾ ਰਿਹਾ ਹੈ। ਇੱਥੇ ਦੱਸ ਦਈਏ ਕਿ ਇਸ ਮਹਿਲਾ ਨਰਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ, ਜਿਸ ਦੇ ਬਾਅਦ ਰੂਸੀ ਖੇਤਰੀ ਸਿਹਤ ਮੰਤਰਾਲੇ ਨੇ ਅਨੁਸ਼ਾਸਨਤਮਕ ਕਾਰਵਾਈ ਸ਼ੁਰੂ ਕਰ ਦਿੱਤੀ। ਮੰਤਰਾਲੇ ਨੇ ਕਿਹਾ ਕਿ ਨਰਸ ਨੇ ਯੂਨੀਫਾਰਮ ਦੇ ਨਿਯਮਾਂ ਨੂੰ ਤੋੜਿਆ ਹੈ ਇਸ ਲਈ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।

ਨਰਸ ਨੇ ਦਿੱਤੀ ਇਹ ਸਫਾਈ
ਮਾਸਕੋ ਤੋਂ 100 ਮੀਲ ਦੀ ਦੂਰੀ 'ਤੇ ਸਥਿਤ ਟੂਲਾ ਦੇ ਰੀਜ਼ਨਲ ਕਲੀਨਿਕਲ ਹਸਪਤਾਲ ਵਿਚ ਇਕ ਮਰੀਜ਼ ਨੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਵਿਚ ਪੋਸਟ ਕੀਤਾ ਸੀ। ਨਰਸ ਨੇ ਆਪਣੀ ਸਫਾਈ ਵਿਚ ਹਸਪਤਾਲ ਪ੍ਰਸ਼ਾਸਨ ਨੂੰ ਕਿਹਾ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਸ ਨੇ ਜਿਹੜੀ ਪੀ.ਪੀ.ਈ. ਕਿੱਟ ਪਹਿਨੀ ਹੈ ਉਹ ਜ਼ਿਆਦਾ ਪਾਰਦਰਸ਼ੀ ਹੈ।

PunjabKesari

ਹਸਪਤਾਲ ਨੇ ਸ਼ੁਰੂ ਕੀਤੀ ਕਾਰਵਾਈ
ਹਸਪਤਾਲ ਪ੍ਰਸ਼ਾਸਨ ਨੇ ਜਾਂਚ ਦੇ ਦੌਰਾਨ ਪਹਿਲਾਂ ਕਿਹਾ ਕਿ ਮਹਿਲਾ ਨੇ ਪੀ.ਪੀ.ਈ. ਕਿੱਟ ਦੇ ਹੇਠਾਂ ਅੰਡਰ ਗਾਰਮੈਂਟਸ ਪਹਿਨੇ ਸਨ ਪਰ ਬਾਅਦ ਵਿਚ ਦਾਅਵਾ ਕੀਤਾ ਕਿ ਉਹ ਅੰਡਰ ਗਾਰਮੈਂਟਸ ਨਹੀਂ ਸਨ ਸਗੋਂ ਸਵੀਮਿੰਗ ਸੂਟ ਸੀ। ਇੱਥੇ ਦੱਸ ਦਈਏ ਕਿ ਨਰਸ ਨੇ ਘਟਨਾ 'ਤੇ ਜਨਤਕ ਰੂਪ ਨਾਲ ਗੱਲ ਨਹੀਂ ਕੀਤੀ ਹੈ ਅਤੇ ਉਸ ਵਿਰੁੱਧ ਹੁਣ ਅਨੁਸ਼ਾਸਨਤਮਕ ਕਾਰਵਾਈ ਕੀਤੀ ਜਾ ਰਹੀ ਹੈ।

ਸਮਰਥਨ 'ਚ ਡਾਕਟਰ ਅਤੇ ਨੇਤਾ
ਮਹਿਲਾ ਨਰਸ ਦੇ ਸਮਰਥਨ ਵਿਚ ਹਸਪਤਾਲ ਦੇ ਡਾਕਟਰ ਅਤੇ ਦੂਜੇ ਸਾਥੀ ਤੇ ਸਿਆਸਤਦਾਨ ਵੀ ਅੱਗੇ ਆਏ ਹਨ। ਉਹਨਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਹੈ ਕਿ ਉਹ ਕੋਰੋਨਾਵਾਇਰਸ ਵਾਰਡ ਵਿਚ ਕੰਮ ਕਰਨ ਵਾਲਿਆਂ ਨੂੰ ਸਹੀ ਪੀ.ਪੀ.ਈ. ਕਿੱਟ ਮੁਹੱਈਆ ਕਰਾਉਣ। ਉਹਨਾਂ ਮੁਤਾਬਕ ਜਿਹੜੀ ਪੀ.ਪੀ.ਈ. ਕਿੱਟ ਉਪਲਬਧ ਕਰਵਾਈ ਗਈ ਉਹ ਸਿਹਤ ਕਰਮੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ- UAE ਦੀ ਰਾਜਕੁਮਾਰੀ ਨੇ ਸ਼ੇਅਰ ਕੀਤਾ ਹਿੰਦੂ ਮੰਦਰ 'ਚ ਕੀਤੀ ਪੂਜਾ ਦਾ ਵੀਡੀਓ, ਭੜਕੇ ਮੁਸਲਿਮ ਕੱਟੜਪੰਥੀ

ਸੋਸ਼ਲ ਮੀਡੀਆ 'ਚ ਚਰਚਾ
ਭਾਵੇਂਕਿ ਸੋਸ਼ਲ ਮੀਡੀਆ ਵਿਚ ਕਈ ਲੋਕਾਂ ਨੇ ਨਰਸ ਨੂੰ ਸਪੋਰਟ ਵੀ ਕੀਤਾ ਉੱਥੇ ਕਈਆਂ ਨੇ ਆਲੋਚਨਾ ਵੀ ਕੀਤੀ।ਸਮਰਥਕਾਂ ਨੇ ਕਿਹਾ ਕਿ ਨਾਰਾਜ਼ਗੀ ਤਾਂ ਹਸਪਤਾਲ ਪ੍ਰਬੰਧਨ 'ਤੇ ਜ਼ਾਹਰ ਕਰਨੀ ਚਾਹੀਦੀ ਹੈ। ਮਹਿਲਾ ਨਰਸ ਨੇ ਗਰਮੀ ਦੇ ਕਾਰਨ ਅਜਿਹਾ ਕੀਤਾ। ਜਦਕਿ ਕਈਆਂ ਨੇ ਕਿਹਾ ਕਿ ਨਿਰਾਸ਼ਾ ਵਿਚ ਡੁੱਬੇ ਕੋਰੋਨਾਵਾਇਰਸ ਦੇ ਮਰੀਜ਼ਾਂ ਵਿਚ ਨਵੀਂ ਆਸ ਦਾ ਸੰਚਾਰ ਕੀਤਾ। ਇੱਥੇ ਦੱਸ ਦਈਏ ਕਿ ਰੂਸ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 3 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਜਦਕਿ 2837 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਮਾਹਰਾਂ ਨੇ ਰੂਸ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਮੌਤ 'ਤੇ ਸਵਾਲ ਵੀ ਕੀਤੇ ਹਨ।
 


Vandana

Content Editor

Related News