ਜ਼ਿਆਦਤੀਆਂ ਦੇ ਨਵੇਂ ਸਬੂਤਾਂ ਦਰਮਿਆਨ ਰੂਸ ਨੂੰ ਲੈ ਕੇ ਵਧ ਰਿਹੈ ਗੁੱਸਾ

Tuesday, Apr 05, 2022 - 05:20 PM (IST)

ਜ਼ਿਆਦਤੀਆਂ ਦੇ ਨਵੇਂ ਸਬੂਤਾਂ ਦਰਮਿਆਨ ਰੂਸ ਨੂੰ ਲੈ ਕੇ ਵਧ ਰਿਹੈ ਗੁੱਸਾ

ਬੁਚਾ : ਯੂਕ੍ਰੇਨ ’ਚ ਨਾਗਰਿਕਾਂ ਦੀ ਜਾਣ-ਬੁੱਝ ਕੇ ਹੱਤਿਆ ਕਰਨ ਦੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਰੂਸ ਨੂੰ ਨਿੰਦਾ ਦੇ ਇਕ ਨਵੇਂ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਪੱਛਮੀ ਨੇਤਾਵਾਂ ਨੇ ਉਸ ਦੇ ਖਿਲਾਫ ਹੋਰ ਪਾਬੰਦੀਆਂ ਲਾਉਣ ਦਾ ਸੱਦਾ ਦਿੱਤਾ ਹੈ। ਜਰਮਨੀ ਦੇ ਰੱਖਿਆ ਮੰਤਰੀ ਨੇ ਸੁਝਾਅ ਦਿੱਤਾ ਕਿ ਯੂਰਪੀਨ ਯੂਨੀਅਨ ਰੂਸੀ ਗੈਸ ਦਰਾਮਦ ’ਤੇ ਪਾਬੰਦੀ ’ਤੇ ਚਰਚਾ ਕਰੇ ਪਰ ਹੋਰ ਉੱਚ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਤੱਤਕਾਲ ਬਾਈਕਾਟ ਸੰਭਵ ਨਹੀਂ ਸੀ, ਇਕ ਸੰਕੇਤ ਹੈ ਕਿ ਨੇਤਾ ਰੂਸ ’ਤੇ ਪਹਿਲਾਂ ਤੋਂ ਹੀ ਗੰਭੀਰ ਪਾਬੰਦੀਆਂ ਨੂੰ ਹੋਰ ਵਧਾਉਣ ਲਈ ਮੱਤਭੇਦਾਂ ਦਾ ਸਾਹਮਣਾ ਕਰ ਸਕਦੇ ਹਨ।

ਪਾਬੰਦੀਆਂ ਹਾਲਾਂਕਿ ਹੁਣ ਤੱਕ ਹਮਲਾਵਰ ਰੂਸ ਨੂੰ ਰੋਕਣ ’ਚ ਅਸਫਲ ਰਹੀਆਂ ਹਨ ਅਤੇ ਰੂਸੀ ਕਰੰਸੀ ਬਾਜ਼ਾਰ ’ਤੇ ਸਖਤ ਕੰਟਰੋਲ ਦੇ ਨਾਲ ਊਰਜਾ ਦੀਆਂ ਵਧਦੀਆਂ ਕੀਮਤਾਂ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਤਿੱਖਾ ਕਰ ਦਿੱਤਾ ਹੈ। ਰੂਬਲ ਨੂੰ ਸ਼ੁਰੂ ’ਚ ਝਟਕਾ ਲੱਗਦਾ ਵਿਖਿਆ ਸੀ ਪਰ ਬਾਅਦ ’ਚ ਉਸ ਨੇ ਜ਼ੋਰਦਾਰ ਵਾਪਸੀ ਕੀਤੀ। ਸੰਗੀਤਕਾਰਾਂ ਅਤੇ ਹੋਰ ਕਲਾਕਾਰਾਂ ਲਈ ਲਾਸ ਵੇਗਾਸ ’ਚ ਗ੍ਰੈਮੀ ਐਵਾਰਡਸ ਦੌਰਾਨ ਦਿਖਾਏ ਗਏ ਇਕ ਵੀਡੀਓ ’ਚ ਜੇਲੇਂਸਕੀ ਨੇ ਉਨ੍ਹਾਂ ਨੂੰ ਆਪਣੇ ਦੇਸ਼ ਦਾ ਸਮਰਥਨ ਕਰਨ ਅਤੇ ‘ਸੁੰਨ-ਸਾਨ ਨੂੰ ਆਪਣੇ ਸੰਗੀਤ ਨਾਲ ਭਰਨ’ ਲਈ ਕਿਹਾ। ਇਸ ’ਚ, ਯੂਰਪੀ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਨ੍ਹਾਂ ਹੱਤਿਆਵਾਂ ਦੇ ਪਿੱਛੇ ਕੌਣ ਸੀ।

ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਸੋਮਵਾਰ ਨੂੰ ਕਿਹਾ ਕਿ ਬੁਚਾ ’ਚ ‘ਜੰਗੀ ਅਪਰਾਧਾਂ ਦੇ ਸਪੱਸ਼ਟ ਸਬੂਤ’ ਹਨ, ਜੋ ਨਵੇਂ ਉਪਰਾਲਿਆਂ ਦੀ ਮੰਗ ਕਰਦੇ ਹਨ। ਇਸ ਦਰਮਿਆਨ, ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਵਿਆਪਕ ਆਰਥਿਕ ਪਾਬੰਦੀਆਂ ਲਾ ਕੇ ਰੂਸ ਨੂੰ ਹਮਲੇ ਲਈ ਸਜ਼ਾ ਦੇਣ ਦੀ ਮੰਗ ਕੀਤੀ ਹੈ।


author

cherry

Content Editor

Related News