ਰੂਸ ਨੇ ਜੇਲ੍ਹ ''ਚ ਬੰਦ ਅਮਰੀਕੀ ਪੱਤਰਕਾਰ ਦੀ ਗ੍ਰਿਫ਼ਤਾਰੀ ਦੀ ਮਿਆਦ ਵਧਾਈ

Tuesday, Mar 26, 2024 - 05:30 PM (IST)

ਮਾਸਕੋ (ਏ.ਪੀ.) ਮਾਸਕੋ ਦੀ ਇਕ ਅਦਾਲਤ ਨੇ ਇਕ ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਵਾਲ ਸਟ੍ਰੀਟ ਜਰਨਲ ਦੇ ਪੱਤਰਕਾਰ ਇਵਾਨ ਗਿੰਗਕੋਵਿਕ ਨੂੰ ਘੱਟੋ-ਘੱਟ 30 ਜੂਨ ਤੱਕ ਜੇਲ੍ਹ 'ਚ ਰੱਖਣ ਦਾ ਆਦੇਸ਼ ਦਿੱਤਾ। ਉਸਨੂੰ ਜਾਸੂਸੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ 32 ਸਾਲਾ ਨਾਗਰਿਕ ਨੂੰ ਰਿਪੋਰਟਿੰਗ ਦੇ ਸਿਲਸਿਲੇ ਵਿਚ ਕੀਤੀ ਗਈ ਯਾਤਰਾ ਦੌਰਾਨ 2023 ਵਿਚ ਮਾਰਚ ਦੇ ਅਖੀਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਲਗਭਗ ਇਕ ਸਾਲ ਤੋਂ ਜੇਲ੍ਹ ਵਿਚ ਹਨ ਅਤੇ ਹੁਣ ਅਦਾਲਤ ਨੇ 30 ਜੂਨ ਤੱਕ ਉਸਦੀ ਗ੍ਰਿਫ਼ਤਾਰੀ ਦੀ ਮਿਆਦ ਵਧਾ ਦਿੱਤੀ ਹੈ। 
ਗਿੰਗਕੋਵਿਕ ਅਤੇ ਉਸਦੇ ਮਾਲਕ ਦੁਆਰਾ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਅਮਰੀਕੀ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਗ਼ਲਤ ਢੰਗ ਨਾਲ  ਗ੍ਰਿਫ਼ਤਾਰ ਕੀਤਾ ਗਿਆ ਸੀ। ਰੂਸ ਦੇ ਯਾਕਟਰਿਨਬਰਗ ਸ਼ਹਿਰ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਸੀ ਕਿ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਖ਼ਿਲਾਫ਼ ਕੋਈ ਸਬੂਤ ਹੈ ਤਾਂ ਉਹ ਕੀ ਹੈ। ਮਾਸਕੋ ਦੀ ਲੇਫੋਤੋਰਵੋ ਜੇਲ੍ਹ ਵਿਚ ਗਿੰਗਕੋਵਿਕ ਨੂੰ ਰੱਖਿਆ ਗਿਆ ਹੈ ਜੋ ਆਪਣੇ ਸਖ਼ਤ ਹਾਲਤਾਂ ਲਈ ਬਦਨਾਮ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਬਾਲਟੀਮੋਰ 'ਚ ਭਿਆਨਕ ਹਾਦਸਾ, ਕਾਰਗੋ ਜਹਾਜ਼ ਦੇ ਟਕਰਾਉਣ ਕਾਰਨ ਨਦੀ 'ਚ ਡਿੱਗਿਆ ਪੁਲ

ਵਿਸ਼ਲੇਸ਼ਕਾਂ ਨੇ ਕਿਹਾ ਕਿ ਯੂਕ੍ਰੇਨ ਖ਼ਿਲਾਫ਼ ਫੌਜੀ ਮੁਹਿੰਮ ਨਾਲ ਵਾਸ਼ਿੰਗਟਨ ਅਤੇ ਮਾਸਕੋ ਵਿਚਕਾਰ ਪੈਦਾ ਹੋਏ ਤਣਾਅ ਕਾਰਨ ਰੂਸ ਆਪਣੇ ਇੱਥੇ ਜੇਲ੍ਹ ਵਿਚ ਬੰਦ ਅਮਰੀਕੀਆਂ ਨੰੂ ਸੌਦੇਬਾਜ਼ੀ ਦੇ ਸਾਧਨ ਵਜੋਂ ਇਸਤੇਮਾਲ ਕਰ ਸਕਦਾ ਹੈ। ਰੂਸ ਨੇ ਹਾਲ ਹੀ ਵਿੱਚ ਦੋ ਅਮਰੀਕੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿਚ  ਡਬਲਯੂਐਨਬੀਏ ਸਟਾਰ ਬ੍ਰਿਟਨੀ ਗਰਿਨਰ ਵੀ ਸ਼ਾਮਲ ਹਨ। ਗਿੰਗਕੋਵਿਕ ਸਤੰਬਰ 1986 ਦੇ ਬਾਅਦ ਤੋਂ ਰੂਸ ਵਿਚ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਹੋਣ ਵਾਲੇ ਪਹਿਲੇ ਅਮਰੀਕੀ ਪੱਤਰਕਾਰ ਹਨ। 1986 ਵਿਚ ਯੂ.ਐੱਸ. ਨਿਊਜ਼ ਤੇ ਵਰਲਡ ਰਿਪੋਰਟ ਦੇ ਮਾਸਕੋ ਪੱਤਰਕਾਰ ਨਿਕੋਲਸ ਡੈਨੀਓਲਫ ਨੂੰ ਕੇਜੀਬੀ ਨੇ ਗ੍ਰਿਫ਼ਤਾਰ ਕੀਤਾ ਸੀ।  20 ਦਿਨਾਂ ਬਾਅਦ ਉਸ ਨੰੂ ਸੰਯੁਕਤ ਰਾਸ਼ਟਰ ਮਿਸ਼ਨ ਵਿਚ ਸੋਵੀਅਤ ਸੰਘ ਦੇ ਇਕ ਕਰਮਚਾਰੀ ਦੀ ਰਿਹਾਈ ਦੇ ਬਦਲੇ ਛੱਡ ਦਿੱਤਾ ਗਿਆ ਸੀ। ਇਸ ਕਰਮਚਾਰੀ ਨੂੰ ਐਫਬੀਆਈ ਨੇ ਜਾਸੂਸੀ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News