ਰੂਸ ਨੇ ਫਿਨਲੈਂਡ ਦੇ 2 ਡਿਪਲੋਮੈਟਾਂ ਨੂੰ ਕੱਢਣ ਦਾ ਕੀਤਾ ਫੈਸਲਾ

05/17/2022 8:32:31 PM

ਮਾਸਕੋ-ਰੂਸ ਨੇ ਕਿਹਾ ਹੈ ਕਿ ਉਸ ਨੇ ਫਿਨਲੈਂਡ ਦੇ ਦੋ ਡਿਪਲੋਮੈਟਾਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ। ਸਵੀਡਨ ਦੇ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) 'ਚ ਸ਼ਾਮਲ ਹੋਣ ਦੀ ਬੇਨਤੀ 'ਤੇ ਦਸਤਖ਼ਤ ਕੀਤੇ ਹਨ ਅਤੇ ਫਿਨਲੈਂਡ ਦੀ ਸੰਸਦ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਰੂਸੀ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਫਿਨਲੈਂਡ ਦੇ ਦੋ ਡਿਪਲੇਮੈਟਾਂ ਨੂੰ ਕੱਢੇ ਜਾਣ ਤੋਂ ਪਿਛਲੇ ਮਹੀਨੇ ਫਿਨਲੈਂਡ 'ਚ ਦੋ ਰੂਸੀਆਂ ਨੂੰ ਕੱਢੇ ਜਾਣ ਦੀ ਪ੍ਰਤੀਕਿਰਿਆ ਦੱਸਿਆ। ਰੂਸ ਨੇ ਕਿਹਾ ਕਿ ਉਹ ਬਾਲਟਿਕ ਤੱਟੀ ਦੇਸ਼ਾਂ ਦੀ ਕੌਂਸਲ ਤੋਂ ਹਟ ਰਿਹਾ ਹੈ। ਗਿਆਰਾਂ ਦੇਸ਼ਾਂ ਦੇ ਇਸ ਸਮੂਹ 'ਚ ਫਿਨਲੈਂਡ ਅਤੇ ਸਵੀਡਨ ਮੁੱਖ ਮੈਂਬਰ ਹਨ।

ਇਹ ਵੀ ਪੜ੍ਹੋ :- ਹੋਣਹਾਰ ਪੰਜਾਬੀ ਚੋਬਰ ਨੈਣਦੀਪ ਸਿੰਘ ਚੰਨ ਨੂੰ ਮਿਲਿਆ ਢਾਈ ਲੱਖ ਅਮੇਰਿਕਨ ਡਾਲਰ ਦਾ ਇਨਾਮ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News