ਰੂਸੀ ਅਦਾਲਤ ਨੇ ਯੂਕ੍ਰੇਨ ''ਚ ਯੁੱਧ ''ਚ ਹਿੱਸਾ ਲੈਣ ਲਈ 72 ਸਾਲਾ ਅਮਰੀਕੀ ਨੂੰ ਸੁਣਾਈ ਜੇਲ੍ਹ ਦੀ ਸਜ਼ਾ
Monday, Oct 07, 2024 - 03:58 PM (IST)
ਮਾਸਕੋ (ਏਜੰਸੀ)- ਰੂਸ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ 72 ਸਾਲਾ ਅਮਰੀਕੀ ਨੂੰ ਯੂਕ੍ਰੇਨ ਵਿੱਚ ਭਾੜੇ ਦੇ ਫੌਜੀ ਵਜੋਂ ਲੜਨ ਦੇ ਲਈ ਕਰੀਬ 7 ਸਾਲ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ਼ ਨੇ ਕਰਾਚੀ 'ਚ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ
ਵਕੀਲਾਂ ਨੇ ਕਿਹਾ ਕਿ ਅਮਰੀਕੀ ਨਾਗਰਿਕ ਸਟੀਫਨ ਹਬਾਰਡ ਨੇ ਫਰਵਰੀ 2022 ਵਿੱਚ ਰੂਸ ਵੱਲੋਂ ਯੂਕ੍ਰੇਨ ਵਿੱਚ ਫੋਜ ਭੇਜੇ ਜਾਣ ਤੋਂ ਬਾਅਦ ਯੂਕ੍ਰੇਨੀ ਬਲਾਂ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਅਤੇ ਦੋ ਮਹੀਨਿਆਂ ਬਾਅਦ ਫੜੇ ਜਾਣ ਤੱਕ ਉਹ ਉਨ੍ਹਾਂ ਨਾਲ ਲੜੇ। ਹਬਾਰਡ ਨੂੰ ਇੱਕ ਆਮ-ਸੁਰੱਖਿਆ ਵਾਲੀ ਜੇਲ੍ਹ ਵਿੱਚ 6 ਸਾਲ ਅਤੇ 10 ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਇਸਤਗਾਸਾ ਪੱਖ ਨੇ 7 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਕਰਾਚੀ ਹਵਾਈ ਅੱਡੇ ਨੇੜੇ ਧਮਾਕੇ 'ਚ 2 ਚੀਨੀ ਨਾਗਰਿਕਾਂ ਦੀ ਮੌਤ, ਵੱਖਵਾਦੀ ਸੰਗਠਨ ਨੇ ਲਈ ਜ਼ਿੰਮੇਵਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8