'ਜੇਕਰ ਪੱਛਮ ਨੇ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਰੂਸ ਵੀ ਚੁੱਕ ਸਕਦੈ ਕਦਮ'
Saturday, Dec 18, 2021 - 09:08 PM (IST)
ਮਾਸਕੋ-ਰੂਸ, ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਉਤੇਜਿਤ ਕਾਰਵਾਈ ਕਰਨਾ ਜਾਰੀ ਰੱਖਣ ਅਤੇ ਨਾਟੋ ਦੇ ਯੂਕ੍ਰੇਨ 'ਚ ਵਿਸਤਾਰ ਨੂੰ ਰੋਕਣ ਸੰਬੰਧੀ ਗਰੰਟੀ ਦੀ ਮੰਗ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੀ ਸਥਿਤੀ 'ਚ ਆਪਣੀ ਸੁਰੱਖਿਆ ਯਕੀਨੀ ਕਰਨ ਲਈ ਨਵੇਂ ਉਪਾਅ ਕਰ ਸਕਦਾ ਹੈ। ਇਕ ਸੀਨੀਅਰ ਡਿਪਲੋਮੈਟ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਪ ਵਿਦੇਸ਼ ਮੰਤਰੀ ਸਰਗੇਈ ਰਇਬਕੋਵ ਨੇ ਪੱਛਮੀ ਸਹਿਯੋਗੀਆਂ 'ਤੇ ਰੂਸ ਨਾਲ ਸੰਬੰਧਾਂ 'ਚ ਤਣਾਅ ਨੂੰ ਲਗਾਤਾਰ ਵਧਾਉਣ ਦਾ ਦੋਸ਼ ਲਾਇਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਪੱਛਮ ਨੇ ਉਸ ਦੀਆਂ ਮੰਗਾਂ ਨੂੰ ਗੰਭੀਰਤਾ ਨਾ ਨਹੀਂ ਲਿਆ ਤਾਂ ਰੂਸ ਵੀ ਕਦਮ ਚੁੱਕ ਸਕਦਾ ਹੈ।
ਇਹ ਵੀ ਪੜ੍ਹੋ : ਮਿਸਰ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਇਕ ਇੰਟਰਵਿਊ 'ਚ ਰਯਾਬਕੋਵ ਦਾ ਬਿਆਨ ਰੂਸ ਵੱਲੋਂ ਸੁਰੱਖਿਆ ਦਸਤਾਵੇਜ਼ਾਂ ਦਾ ਮਸੌਦਾ ਪੇਸ਼ ਕਰਨ ਦੇ ਇਕ ਦਿਨ ਬਾਅਦ ਆਇਆ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵੀਡੀਓ ਕਾਲ 'ਚ ਸੁਰੱਖਿਆ ਗਰੰਟੀ ਦੀ ਮੰਗ ਚੁੱਕੀ ਸੀ। ਗੱਲਬਾਤ ਦੌਰਾਨ, ਬਾਈਡੇਨ ਨੇ ਯੂਕ੍ਰੇਨ ਕੋਲ ਰੂਸੀ ਫੌਜੀਆਂ ਦੀ ਤਾਇਨਾਤੀ ਦੇ ਬਾਰੇ 'ਚ ਚਿੰਤਾ ਜ਼ਾਹਿਰ ਕੀਤੀ ਸੀ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਮਾਸਕੋ ਨੇ ਆਪਣੇ ਗੁਆਂਢੀ 'ਤੇ ਹਮਲਾ ਕੀਤਾ ਤਾਂ ਰੂਸ ਨੂੰ 'ਗੰਭੀਰ ਨਤੀਜੇ' ਭੁਗਤਣਗੇ ਹੋਣਗੇ।
ਇਹ ਵੀ ਪੜ੍ਹੋ : ਇਟਲੀ ਦੇ ਮਿਲਾਨ 'ਚ ਆਇਆ ਭੂਚਾਲ, ਕੋਈ ਜਾਨੀ ਨੁਕਸਾਨ ਨਹੀਂ
ਰਯਾਬਕੋਵ ਨੇ ਮਾਸਕੋ ਵਿਰੁੱਧ ਸਖ਼ਤ ਨਵੇਂ ਪੱਛਮੀ ਪਾਬੰਦੀਆਂ ਨੂੰ ਲੈ ਕੇ ਪੁਛੇ ਗਏ ਇਕ ਸਵਾਲ ਦੇ ਜਵਾਬ 'ਚ 'ਇੰਟਰਫੈਕਸ' ਨੂੰ ਦੱਸਿਆ, 'ਰੂਸ ਦੇ ਸੰਬੰਧ 'ਚ 'ਉਹ ਜੋ ਸੰਭਵ ਹੈ ਉਸ ਦੀ ਸਰਹੱਦ ਵਧਾ ਰਹੇ ਹਨ।' ਰਯਾਬਕੋਵ ਨੇ ਕਿਹਾ ਕਿ ਪਰ ਉਹ ਇਸ ਗੱਲ 'ਤੇ ਵਿਚਾਰ ਕਰਨ 'ਚ ਅਸਫਲ ਰਹੇ ਕਿ ਅਸੀਂ ਆਪਣੀ ਸੁਰੱਖਿਆ ਦਾ ਧਿਆਨ ਰੱਖਾਂਗੇ। ਅਸੀਂ ਆਪਣੀ ਸੁਰੱਖਿਆ ਯਕੀਨੀ ਕਰਨ ਲਈ ਜ਼ਰੂਰੀ ਸਾਰੇ ਤਰੀਕੇ, ਸਾਧਨ ਅਤੇ ਹੱਲ ਲੱਭਣਗੇ। ਉਨ੍ਹਾਂ ਨੇ ਇਸ ਦੇ ਬਾਰੇ 'ਚ ਵਿਸਤਾਰ ਨਾਲ ਨਹੀਂ ਦੱਸਿਆ ਕਿ ਜੇਕਰ ਪੱਛਮ ਵੱਲੋਂ ਉਸ ਦੀਆਂ ਮੰਗਾਂ ਨੂੰ ਖਾਰਿਜ ਕਰ ਦਿੱਤਾ ਜਾਂਦਾ ਹੈ ਤਾਂ ਰੂਸ ਕੀ ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸੰਘਰਸ਼ ਨਹੀਂ ਚਾਹੁੰਦੇ। ਅਸੀਂ ਇਕ ਉਚਿਤ ਆਧਾਰ 'ਤੇ ਇਕ ਸਮਝੌਤੇ 'ਤੇ ਪਹੁੰਚਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : ਓਮੀਕ੍ਰੋਨ ਵੇਰੀਐਂਟ : ਯੂਰਪ 'ਚ ਯਾਤਰਾ ਪਾਬੰਦੀਆਂ ਕਾਰਨ ਸੈਰ-ਸਪਾਟਾ ਉਦਯੋਗ ਪ੍ਰਭਾਵਿਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।