ਰੂਸ ਦਾ ਨਵਾਂ ਕਦਮ, ਨਿਊਜ਼ੀਲੈਂਡ ਦੇ 31 ਨਾਗਰਿਕਾਂ ਦੇ ਦਾਖਲੇ 'ਤੇ ਲਗਾਈ ਰੋਕ
Thursday, Jan 19, 2023 - 04:24 PM (IST)
ਮਾਸਕੋ (ਵਾਰਤਾ): ਰੂਸ ਨੇ ਆਪਣੇ ਵਿਰੁੱਧ ਲਗਾਈਆਂ ਪਾਬੰਦੀਆਂ ਦੇ ਜਵਾਬ ਵਿਚ ਇਕ ਨਵਾਂ ਕਦਮ ਚੁੱਕਿਆ।ਮਾਸਕੋ ਨੇ ਨਿਊਜ਼ੀਲੈਂਡ ਵਿਰੁੱਧ ਪਾਬੰਦੀਆਂ ਦੀ ਸੂਚੀ ਦਾ ਵਿਸਤਾਰ ਕੀਤਾ ਹੈ, ਜਿਸ ਦੇ ਤਹਿਤ ਸਰਕਾਰੀ ਅਧਿਕਾਰੀਆਂ, ਪੱਤਰਕਾਰਾਂ ਅਤੇ ਜਨਤਕ ਸ਼ਖਸੀਅਤਾਂ ਸਮੇਤ 31 ਨਾਗਰਿਕਾਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਸਿਡਨੀ 'ਚ ਲਾਪਤਾ ਹੋਇਆ ਸਵੀਡਿਸ਼ ਵਿਦਿਆਰਥੀ, ਭਾਲ ਜਾਰੀ
ਬਿਆਨ ਵਿਚ ਕਿਹਾ ਗਿਆ ਕਿ ਨਿਊਜ਼ੀਲੈਂਡ ਸਰਕਾਰ ਦੁਆਰਾ ਰੂਸੀ ਵਿਅਕਤੀਆਂ ਅਤੇ ਕਾਨੂੰਨੀ ਸੰਸਥਾਵਾਂ ਵਿਰੁੱਧ ਹੋਰ ਪਾਬੰਦੀਆਂ ਦੇ ਜਵਾਬ ਵਿੱਚ ਇਹ ਕਾਰਵਾਈ ਕੀਤੀ ਗਈ। ਰੂਸ ਵੱਲੋਂ 'ਸਮੂਹਿਕ ਪੱਛਮ' ਦੀ ਰੂਸੋਫੋਬਿਕ ਮੁਹਿੰਮ ਦੇ ਹਿੱਸੇ ਵਜੋਂ ਕਾਰਵਾਈ ਕਰਦਿਆਂ ਆਪਣੇ ਦੇਸ਼ ਵਿੱਚ ਸਰਕਾਰੀ ਅਧਿਕਾਰੀਆਂ, ਪੱਤਰਕਾਰਾਂ ਸਮੇਤ ਹੋਰ 31 ਨਿਊਜ਼ੀਲੈਂਡ ਵਾਸੀਆਂ ਲਈ ਦਾਖਲੇ 'ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ। ਉਸ ਮੁਤਾਬਕ ਜਨਤਕ ਸ਼ਖਸੀਅਤਾਂ ਰੂਸ ਵਿਰੋਧੀ ਏਜੰਡੇ ਨੂੰ ਉਤਸ਼ਾਹਿਤ ਕਰਨ ਅਤੇ ਕੀਵ ਸ਼ਾਸਨ ਦਾ ਸਮਰਥਨ ਕਰਨ ਵਿੱਚ ਸ਼ਾਮਲ ਹਨ।
ਰੂਸ ਵਿਚ ਦਾਖਲੇ 'ਤੇ ਪਾਬੰਦੀ ਲਗਾਉਣ ਵਾਲੇ ਵਿਅਕਤੀਆਂ ਦੀ ਸੂਚੀ ਵਿਚ ਕਲਾਰਕ ਗੇਫੋਰਡ, ਬ੍ਰੌਡਕਾਸਟਰ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਸਿਵਲ ਪਤੀ, ਨਿਊਜ਼ੀਲੈਂਡ ਮੀਡੀਆ ਐਂਡ ਐਂਟਰਟੇਨਮੈਂਟ (NZME) ਦੇ ਸੀਈਓ ਮਾਈਕਲ ਬੋਗਸ, ਆਕਲੈਂਡ ਵਿਚ ਯੂਕ੍ਰੇਨ ਦੇ ਆਨਰੇਰੀ ਕੌਂਸਲਰ ਓਲੇਕਸੈਂਡਰ ਕਿਰੀਚੁਕ ਸ਼ਾਮਲ ਹਨ। ਮਾਸਕੋ ਨੇ ਅੱਗੇ ਕਿਹਾ ਕਿ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਅਧਿਕਾਰਤ ਵੈਲਿੰਗਟਨ ਰੂਸ ਵਿਰੋਧੀ ਨੀਤੀ ਨੂੰ ਛੱਡਣ ਦਾ ਇਰਾਦਾ ਨਹੀਂ ਰੱਖਦਾ ਹੈ, ਤਥਾਕਥਿਤ ਰੂਸੀ ਸਟਾਪ ਸੂਚੀ ਨੂੰ ਹੋਰ ਵਧਾਇਆ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।