ਰੂਸ ਨੇ 25 ਹੋਰ ਅਮਰੀਕੀਆਂ ਦੇ ਦਾਖਲੇ ’ਤੇ ਲਗਾਈ ਪਾਬੰਦੀ

Wednesday, Sep 07, 2022 - 02:42 PM (IST)

ਰੂਸ ਨੇ 25 ਹੋਰ ਅਮਰੀਕੀਆਂ ਦੇ ਦਾਖਲੇ ’ਤੇ ਲਗਾਈ ਪਾਬੰਦੀ

ਮਾਸਕੋ (ਏਜੰਸੀ)- ਰੂਸ ਨੇ ਅਮਰੀਕਾ ਦੀਆਂ ਪਾਬੰਦੀਆਂ ਦੇ ਜਵਾਬ ਵਿਚ 25 ਹੋਰ ਅਮਰੀਕੀ ਨਾਗਰਿਕਾਂ ਦੇ ਦੇਸ਼ ਵਿਚ ਦਾਖਲੇ ’ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਾ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਰੂਸ ਅਮਰੀਕਾ ਦੇ ਅਧਿਕਾਰੀਆਂ ਦੀ ਦੁਸ਼ਮਣੀ ਵਾਲੀਆਂ ਕਾਰਵਾਈਆਂ ਦਾ ਸਖਤੀ ਨਾਲ ਜਵਾਬ ਦੇਵੇਗਾ, ਜੋ ਰੂਸ ਵਿਰੋਧੀ ਭਾਵਨਾ ਬਣਾਏ ਹੋਏ ਹਨ, ਦੋ-ਪੱਖੀ ਸਬੰਧਾਂ ਨੂੰ ਨਸ਼ਟ ਕਰ ਰਹੇ ਹਨ ਅਤੇ ਦੋਨੋਂ ਦੇਸ਼ਾਂ ਵਿਚਾਲੇ ਟਕਰਾਅ ਨੂੰ ਵਧਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਨਵੀਂ ਪਾਬੰਦੀਸ਼ੁਦਾ ਸੂਚੀ ਵਿਚ ਅਮਰੀਕੀ ਕਾਂਗਰਸ ਦੇ ਮੈਂਬਰ, ਉੱਚ ਅਹੁਦੇ ਵਾਲੇ ਅਧਿਕਾਰੀ, ਕਾਰੋਬਾਰੀ, ਮਾਹਿਰਾਂ ਅਤੇ ਸੱਭਿਆਚਾਰਕ ਹਸਤੀਆਂ ਅਤੇ ਵਜਣ ਸਕੱਤਰ ਜੀਨਾ ਰਾਯਮੋਂਡੋ ਵੀ ਸ਼ਾਮਲ ਹਨ।


author

cherry

Content Editor

Related News