ਰੂਸ ਨੇ ਅਮਰੀਕਾ ਦੇ ਕੁਝ ਡਿਪਲੋਮੈਂਟ ਨੂੰ 31 ਜਨਵਰੀ ਤੱਕ ਦੇਸ਼ ਛੱਡਣ ਨੂੰ ਕਿਹਾ

12/02/2021 1:26:48 AM

ਮਾਸਕੋ-ਰੂਸ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੇ ਕੁਝ ਡਿਪਲੋਮੈਟਾਂ ਨੂੰ ਅਗਲਾ ਮਹੀਨਾ ਖਤਮ ਹੋਣ ਤੋਂ ਪਹਿਲਾਂ ਭਾਵ 31 ਜਨਵਰੀ ਤੱਕ ਦੇਸ਼ ਛੱਡ ਦੇਣਾ ਹੋਵੇਗਾ। ਰੂਸ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਮਾਰੀਆ ਜਾਖਾਰੋਵਾ ਨੇ ਕਿਹਾ ਕਿ ਅਮਰੀਕੀ ਦੂਤਘਰ ਦੇ ਅਜਿਹਾ ਕਰਮਚਾਰੀ ਜਿਨ੍ਹਾਂ ਨੂੰ ਰੂਸ 'ਚ ਤਿੰਨ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਉਨ੍ਹਾਂ ਨੂੰ 31 ਜਨਵਰੀ ਤੱਕ ਦੇਸ਼ ਛੱਡਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰੂਸ ਦੀ ਇਹ ਮੰਗ ਅਮਰੀਕੀ ਕਾਰਵਾਈ ਦੇ ਬਦਲੇ 'ਚ ਹੈ, ਜਿਸ 'ਚ ਰੂਸ ਦੇ 55 ਡਿਪਲੋਮੈਟਾਂ ਨੂੰ ਦੇਸ਼ ਛੱਡਣ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਜਾਰਜੀਆ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ ਚਾਰ ਦੀ ਮੌਤ

ਬੁਲਾਰੇ ਨੇ ਕਿਹਾ ਕਿ ਅਸੀਂ ਅਮਰੀਕਾ ਦੀ ਮੰਗ ਨੂੰ ਕੱਢੇ ਜਾਣ ਦੇ ਰੂਪ 'ਚ ਦੇਖਦੇ ਹਾਂ ਅਤੇ ਇਸ ਦਾ ਉਸੇ ਤਰੀਕੇ ਨਾਲ ਜਵਾਬ ਦੇਵਾਂਗੇ। ਵਾਸ਼ਿੰਗਟਨ 'ਚ ਰੂਸ ਦੇ ਰਾਜਦੂਤ ਐਨਤੋਲੇ ਐਂਤੋਨੋਵ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 30 ਜਨਵਰੀ ਤੱਕ ਰੂਸ ਦੇ 27 ਡਿਪਲੋਮੈਟਾਂ ਨੂੰ ਦੇਸ਼ ਛੱਡਣਾ ਹੋਵੇਗਾ ਅਤੇ ਇਸ ਦੇ 6 ਮਹੀਨੇ ਬਾਅਦ ਇਨੀਂ ਹੀ ਗਿਣਤੀ 'ਚ ਡਿਪਲੋਮੈਟਾਂ ਨੂੰ ਫਿਰ ਜਾਣਾ ਹੋਵੇਗਾ। ਉਨ੍ਹਾਂ ਨੇ ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੇ ਉਸ ਤਰਕ ਨੂੰ ਖਾਰਿਜ ਕਰ ਦਿੱਤਾ ਸੀ ਕਿ ਰੂਸੀ ਡਿਪਲੋਮੈਟਾਂ ਨੂੰ ਇਸ ਲਈ ਜਾਣਾ ਹੋਵੇਗਾ ਕਿਉਂਕਿ ਉਨ੍ਹਾਂ ਦਾ ਵੀਜ਼ਾ ਖਤਮ ਹੋ ਰਿਹਾ ਹੈ। ਐਂਤੋਨੋਵ ਨੇ ਕਿਹਾ ਸੀ ਕਿ ਵੀਜ਼ੇ ਦੀ ਮਿਆਦ ਵਧਾਉਣ ਨਾਲ ਅਮਰੀਕਾ ਦਾ ਇਨਕਾਰ ਡਿਪਲੋਮੈਟਾਂ ਦੇ ਕੱਢੇ ਜਾਣ ਦੇ ਤੌਰ 'ਤੇ ਦੇਖਿਆ ਜਾਵੇਗਾ।

ਇਹ ਵੀ ਪੜ੍ਹੋ : ਦੁਨੀਆ 'ਚ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਲਿਸਟ ਜਾਰੀ, ਪੈਰਿਸ-ਹਾਂਗਕਾਂਗ ਨੂੰ ਪਛਾੜ ਇਹ ਹੈ ਸ਼ਹਿਰ ਟੌਪ 'ਤੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News