ਰੂਸ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ

Sunday, Apr 23, 2023 - 04:38 PM (IST)

ਰੂਸ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ

ਮਾਸਕੋ- ਰੂਸ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਲਈ ਉਸ ਨੇ ਰੂਸੀਆਂ ਵਿਰੁੱਧ ਸਰੀਰਕ ਹਿੰਸਾ ਸਮੇਤ ਵਿਤਕਰੇ ਦੇ ਕਈ ਮਾਮਲਿਆਂ ਦਾ ਹਵਾਲਾ ਦਿੱਤਾ ਹੈ। ਗੌਰਤਲਬ ਹੈ ਕਿ ਕੈਨੇਡਾ ਮਾਸਕੋ ਦੀਆਂ ਫੌਜਾਂ ਖ਼ਿਲਾਫ਼ ਜੰਗ ਵਿੱਚ ਯੂਕ੍ਰੇਨ ਦਾ ਸਭ ਤੋਂ ਵੱਧ  ਸਮਰਥਕ ਹੈ ਅਤੇ ਉਸਨੇ ਸੈਂਕੜੇ ਰੂਸੀ ਅਧਿਕਾਰੀਆਂ ਅਤੇ ਕੰਪਨੀਆਂ 'ਤੇ ਪਾਬੰਦੀਆਂ ਦੇ ਨਾਲ-ਨਾਲ ਵਿਆਪਕ ਪੱਧਰ 'ਤੇ ਵਪਾਰਕ ਪਾਬੰਦੀਆਂ ਲਗਾਈਆਂ ਹਨ।

ਰੂਸੀ ਵਿਦੇਸ਼ ਮੰਤਰਾਲੇ ਨੇ ਇੱਕ ਐਡਵਾਇਜ਼ਰੀ ਵਿੱਚ ਕਿਹਾ ਕਿ "ਜੇ ਤੁਸੀਂ ਪਹਿਲਾਂ ਹੀ ਕੈਨੇਡਾ ਵਿੱਚ ਹੋ, ਤਾਂ ਅਸੀਂ ਤੁਹਾਨੂੰ ਖਾਸ ਤੌਰ 'ਤੇ ਜਨਤਕ ਥਾਵਾਂ 'ਤੇ ਚੌਕਸ ਰਹਿਣ ਦੀ ਅਪੀਲ ਕਰਦੇ ਹਾਂ।" 20 ਅਪ੍ਰੈਲ ਦੀ ਐਡਵਾਇਜ਼ਰੀ ਮੰਤਰਾਲੇ ਦੇ ਮੁੱਖ ਟੈਲੀਗ੍ਰਾਮ ਚੈਨਲ 'ਤੇ ਪੋਸਟ ਕੀਤੀ ਗਈ ਸੀ। ਕੈਨੇਡੀਅਨ ਵਿਦੇਸ਼ ਮੰਤਰਾਲਾ ਟਿੱਪਣੀ ਲਈ ਤੁਰੰਤ ਉਪਲਬਧ ਨਹੀਂ ਸੀ।

ਪੜ੍ਹੋ ਇਹ ਅਹਿਮ ਖ਼ਬਰ-80 ਸਾਲਾਂ ਬਾਅਦ ਮਿਲਿਆ World War II ਦੇ 'ਜਹਾਜ਼' ਦਾ ਮਲਬਾ, ਆਸਟ੍ਰੇਲੀਆਈ ਕੈਦੀ ਸਨ ਸਵਾਰ

ਪਿਛਲੇ ਸਾਲ ਰੂਸ-ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਕੈਨੇਡਾ ਨੇ ਨਾਗਰਿਕਾਂ ਨੂੰ ਰੂਸ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਸੀ। ਰੂਸ ਨੇ ਪਿਛਲੇ ਹਫਤੇ 333 ਕੈਨੇਡੀਅਨ ਅਧਿਕਾਰੀਆਂ ਅਤੇ ਪ੍ਰਮੁੱਖ ਓਲੰਪੀਅਨਾਂ ਸਮੇਤ ਜਨਤਕ ਸ਼ਖਸੀਅਤਾਂ 'ਤੇ ਪਾਬੰਦੀਆਂ ਲਗਾਈਆਂ ਸਨ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਇਹ ਮਾਸਕੋ 'ਤੇ ਕੈਨੇਡੀਅਨ ਪਾਬੰਦੀਆਂ ਅਤੇ ਯੂਕ੍ਰੇਨ ਲਈ ਸਮਰਥਨ ਦਾ ਜਵਾਬ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News