2019 ਰੂਸ ਲਈ ਰਿਹਾ ਸਭ ਤੋਂ ਗਰਮ ਸਾਲ : ਮੌਸਮ ਪ੍ਰਮੁੱਖ
Monday, Dec 30, 2019 - 05:07 PM (IST)

ਮਾਸਕੋ (ਭਾਸ਼ਾ): ਰੂਸ ਵਿਚ 2019 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਦਰਜ ਕੀਤਾ ਗਿਆ। ਦੇਸ਼ ਦੇ ਮੌਸਮ ਪ੍ਰਮੁੱਖ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗਿਡਰੋਮੇਡਸੈਂਟਰ ਮੌਸਮ ਸੇਵਾ ਦੇ ਪ੍ਰਮੁੱਖ ਰੋਮਨ ਵਿਲਫੈਂਡ ਨੇ ਰੂਸੀ ਸਮਾਚਾਰ ਏਜੰਸੀਆਂ ਨੂੰ ਕਿਹਾ,''ਰੂਸ ਵਿਚ ਇਹ ਸਾਲ ਯੰਤਰੀ ਮੁਲਾਂਕਣ ਦੀ ਇਸ ਪੂਰੀ ਮਿਆਦ ਲਈ ਜਾਂ ਲੱਗਭਗ 130 ਸਾਲਾਂ ਵਿਚ ਸਭ ਤੋਂ ਗਰਮ ਸਾਲ ਰਿਹਾ।''