ਮਿਲੋ ਰੂਸ ਦੀ ਸਭ ਤੋਂ ਲੰਬੀ ਮਹਿਲਾ ਨੂੰ, ਕੱਦ 6 ਫੁੱਟ 9 ਇੰਚ (ਦੇਖੋ ਤਸਵੀਰਾਂ)

07/01/2017 12:42:04 PM

ਮਾਸਕੋ— ਯੇਕਾਤੇਰੀਨਾ ਲਿਸਿਨਾ ਰੂਸ ਦੀ ਸਭ ਤੋਂ ਲੰਬੀ ਮਹਿਲਾ ਐਲਾਨ ਕੀਤੀ ਜਾ ਚੁੱਕੀ ਹੈ। ਇਸ ਮਹਿਲਾ ਦਾ ਕੱਦ 6 ਫੁੱਟ 9 ਇੰਚ ਹੈ। ਹੁਣ ਉਹ ਦੁਨੀਆਂ ਦੀ ਸਭ ਤੋਂ ਲੰਬੀ ਮਾਡਲ ਕਵਾਉਣਾ ਚਾਹੁੰਦੀ ਹੈ। ਯੇਕਾਤੇਰੀਨਾ ਨੂੰ ਲੱਗਦਾ ਹੈ ਕਿ ਉਸ ਦੇ 52.4 ਇੰਚ ਲੰਬੇ ਪੈਰ ਦੁਨੀਆ 'ਚ ਸਭ ਤੋਂ ਲੰਬੇ ਹਨ। 16 ਸਾਲ ਦੀ ਉਮਰ 'ਚ ਉਸ ਕੋਲ ਦੋ ਵਿਕਲਪ ਸਨ-ਬਾਸਕੇਟਬਾਲ ਜਾਂ ਮਾਡਲਿੰਗ।

PunjabKesari
ਇਸ ਲਈ ਖੇਡ ਤੋਂ ਸੇਵਾ ਮੁਕਤ ਹੋਣ ਬਾਅਦ ਹੁਣ ਉਹ ਗਲੈਮਰ ਦੀ ਦੁਨੀਆ 'ਚ ਰੰਗ ਜਮਾਉਣਾ ਚਾਹੁੰਦੀ ਹੈ। ਯੇਕਾਤੇਰੀਨਾ 2008 ਓਲੰਪਿਕ 'ਚ ਰੂਸ ਦੀ ਮਹਿਲਾ ਟੀਮ ਦੀ ਨੁਮਾਇੰਦਗੀ ਕਰ ਕੇ ਕਾਂਸੇ ਦਾ ਤਮਗਾ ਜਿੱਤ ਚੁੱਕੀ ਹੈ।

PunjabKesari


Related News