ਰੂਸ ਵੱਲੋਂ ਕੋਰੋਨਾ ਵੈਕਸੀਨ ਦੇ ਦਾਅਦੇ ਦੇ ਬਾਅਦ ਸੀਨੀਅਰ ਡਾਕਟਰ ਨੇ ਦਿੱਤਾ ਅਸਤੀਫਾ

Friday, Aug 14, 2020 - 09:59 AM (IST)

ਰੂਸ ਵੱਲੋਂ ਕੋਰੋਨਾ ਵੈਕਸੀਨ ਦੇ ਦਾਅਦੇ ਦੇ ਬਾਅਦ ਸੀਨੀਅਰ ਡਾਕਟਰ ਨੇ ਦਿੱਤਾ ਅਸਤੀਫਾ

ਮਾਸਕੋ (ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੋਰੋਨਾ ਦੀ ਪਹਿਲੀ ਵੈਕਸੀਨ ਬਣਾਉਣ ਦੀ ਘੋਸ਼ਣਾ ਦੇ ਬਾਅਦ ਇਸ ਦੇ ਸੁਰੱਖਿਅਤ ਹੋਣ ਸਬੰਧੀ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਹਨ। ਇਸ ਵਿਚ ਰੂਸ ਦੇ ਸੀਨੀਅਰ ਸਾਹ ਰੋਗ ਮਾਹਰ ਪ੍ਰੋਫੈਸੇਰ ਅਲੈਗਜ਼ੈਂਡਰ ਚੁਚੈਲਿਨ ਨੇ ਰੂਸ ਦੇ ਸਿਹਤ ਮੰਤਰਾਲੇ ਦੀ ਐਥਿਕਸ ਕੌਂਸਲ ਤੋਂ ਅਸਤੀਫਾ ਦੇ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ 'ਸਪੂਤਨਿਕ ਵੀ' ਵੈਕਸੀਨ ਦੀ ਰਜਿਸਟ੍ਰੇਸ਼ਨ ਨਾ ਰੋਕ ਪਾਉਣ ਦੇ ਬਾਅਦ ਉਹਨਾਂ ਨੇ ਇਹ ਕਦਮ ਚੁੱਕਿਆ ਹੈ। 

ਪ੍ਰੋਫੈਸਰ ਅਲੈਗਜ਼ੈਂਡਰ ਵੈਕਸੀਨ ਦੀ ਸੁਰੱਖਿਆ ਅਤੇ ਅਸਰ 'ਤੇ ਸਵਾਲ ਚੁੱਕਦੇ ਹਨ। ਇਹੀ ਨਹੀਂ ਉਹਨਾਂ ਨੇ ਵੈਕਸੀਨ ਬਣਾਉਣ ਵਾਲੀ ਸੰਸਥਾ ਗਮਲੇਵਾ ਰਿਸਰਚ ਇੰਸਟੀਚਿਊਟ ਦੇ ਨਿਦੇਸ਼ਕ ਅਤੇ ਰੂਸੀ ਫੌਜ ਵਿਚ ਸੀਨੀਅਰ ਵਾਇਰੋਲੌਜੀਸਟ ਕਰਨਲ ਪ੍ਰੋਫੈਸਰ ਸਰਜੀ ਬੋਰਿਸੇਵਿਕ 'ਤੇ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਦੋ ਲੋਕਾਂ ਨੇ ਅਕੈਡਮਿਕਸ ਅਤੇ ਮਾਪਦੰਡਾਂ ਨੂੰ ਇਕ ਪਾਸੇ ਰੱਖ ਕੇ ਦੁਨੀਆ ਦੀ ਪਹਿਲੀ ਵੈਕਸੀਨ ਬਣਾਉਣ ਦੀ ਘੋਸ਼ਣਾ ਦੀ ਪਿੱਠਭੂਮੀ ਤਿਆਰ ਕੀਤੀ ਹੈ। ਪ੍ਰੋਫੈਸੇਰ ਅਲੈਗਜ਼ੈਂਡਰ ਨੇ ਹੀ ਰੂਸ ਵਿਚ ਰਿਸਰਚ ਇੰਸਟੀਚਿਊਟ ਆਫ ਐਲਮੋਨੋਲੌਜੀ ਨੂੰ ਖੜ੍ਹਾ ਕੀਤਾ ਹੈ।

ਪ੍ਰੋਫੈਸਰ ਨੇ ਕੀਤੇ ਇਹ ਸਵਾਲ
ਪ੍ਰੋਫੈਸਰ ਅਲੈਗਜ਼ੈਂਡਰ ਨੇ ਦੋਹਾਂ ਵਿਗਿਆਨੀਆਂ ਨੂੰ ਸਵਾਲ ਕਰਦਿਆਂ ਉਹਨਾਂ ਤੋਂ ਪੁੱਛਿਆ ਹੈ ਕੀ ਤੁਸੀਂ ਲੋਕਾਂ ਨੇ ਸਾਰੇ ਮਾਪਦੰਡਾਂ ਨੂੰ ਪੂਰਾ ਕੀਤਾ ਹੈ ਜੋ ਰੂਸ ਦੇ ਸੰਵਿਧਾਨਿਕ ਕਾਨੂੰਨ ਵਿਚ ਹਨ ਅਤੇ ਅੰਤਰਰਾਸ਼ਟਰੀ ਵਿਗਿਆਨੀ ਭਾਈਚਾਰੇ ਨੇ ਤਿਆਰ ਕੀਤੇ ਹਨ। ਉਹਨਾਂ ਨੇ ਕਿਹਾ,''ਅਜਿਹੇ ਕਿਸੇ ਮਾਪਦੰਡ ਦਾ ਪਾਲਣ ਨਹੀਂ ਹੋਇਆ ਹੈ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਟੀਕਾ ਹਾਨੀਕਾਰਕ ਨਹੀਂ ਹੋ ਸਕਦਾ ਹੈ।'' ਉਹ ਕਹਿੰਦੇ ਹਨ ਕਿ ਵੈਕਸੀਨ ਸਬੰਧੀ ਗੈਰ ਜ਼ਿੰਮੇਵਾਰੀ ਵਾਲੇ ਬਿਆਨਾਂ ਨਾਲ ਮੈਂ ਦੁਖੀ ਹਾਂ।


author

Vandana

Content Editor

Related News