ਯੂਕ੍ਰੇਨ ''ਤੇ ਰੂਸ ਦੀ ''ਦੋਹਰੀ ਕਾਰਵਾਈ'', ਸਾਈਬਰ ਹਮਲੇ ''ਚ ਸੈਂਕੜੇ ਕੰਪਿਊਟਰਾਂ ਨੂੰ ਬਣਾਇਆ ਨਿਸ਼ਾਨਾ

Thursday, Feb 24, 2022 - 04:13 PM (IST)

ਯੂਕ੍ਰੇਨ ''ਤੇ ਰੂਸ ਦੀ ''ਦੋਹਰੀ ਕਾਰਵਾਈ'', ਸਾਈਬਰ ਹਮਲੇ ''ਚ ਸੈਂਕੜੇ ਕੰਪਿਊਟਰਾਂ ਨੂੰ ਬਣਾਇਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ (ਬਿਊਰੋ): ਰੂਸ ਨੇ ਯੂਕ੍ਰੇਨ 'ਤੇ ਫ਼ੌਜੀ ਹਮਲਾ ਕਰ ਦਿੱਤਾ ਹੈ। ਇਸ ਪਾਸੇ ਜਿੱਥੇ ਰੂਸ ਯੂਕ੍ਰੇਨ 'ਤੇ ਫ਼ੌਜੀ ਹਮਲੇ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਉਸ ਨੇ ਸਾਈਬਰ ਹਮਲਾ ਵੀ ਸ਼ੁਰੂ ਕਰ ਦਿੱਤਾ ਹੈ। ਯੂਕ੍ਰੇਨ ਵਿਚ ਸੈਂਕੜੇ ਕੰਪਿਊਟਰਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਇਕ ਖਤਰਨਾਕ ਸਾਫਟਵੇਅਰ ਸਾਹਮਣੇ ਆਇਆ ਹੈ। ਸਾਈਬਰ ਸਿਕਓਰਿਟੀ ਫਰਮ ਈ.ਸੀ.ਟੀ.ਈ. ਮੁਤਾਬਕ ਇਸ ਸਾਫਟਵੇਅਰ ਨੇ ਯੂਕ੍ਰੇਨ ਵਿਚ ਬਹੁਤ ਸਾਰੇ ਕੰਪਿਊਟਰਾਂ 'ਤੇ ਹਮਲਾ ਕੀਤਾ ਹੈ। ਟਵਿੱਟਰ 'ਤੇ ਪੋਸਟ ਕੀਤੇ ਗਏ ਬਿਆਨ ਵਿਚ ਕੰਪਨੀ ਨੇ ਦੱਸਿਆ ਹੈ ਕਿ ਡਾਟਾ ਮਿਟਾਉਣ ਵਾਲੇ ਇਸ ਪ੍ਰੋਗਰਾਮ ਨੂੰ ਦੇਸ਼ ਦੀਆਂ ਸੈਂਕੜੇ ਮਸ਼ੀਨਾਂ ਵਿਚ ਲਗਾਇਆ ਗਿਆ ਹੈ।

ਕਈ ਮਹੀਨਿਆਂ ਤੋਂ ਤਿਆਰੀ
ਇਸ ਹਮਲੇ ਦੀ ਤਿਆਰੀ ਪਿਛਲੇ ਕਈ ਮਹੀਨਿਆਂ ਵਿਚ ਕੀਤੀ ਗਈ ਹੈ। ਸਾਈਬਰ ਸਿਕਓਰਿਟੀ ਫਰਮ Symantec ਦੇ ਵਿਕਰਮ ਠਾਕੁਰ ਨੇ ਦੱਸਿਆ ਕਿ ਇਹ ਸਾਫਟਵੇਅਰ ਵੱਡੇ ਪੱਧਰ 'ਤੱਕ ਫੈਲਿਆ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਪੂਰੇ ਯੂਕ੍ਰੇਨ ਅਤੇ ਲਾਤਵੀਆ ਵਿਚ ਇਸ ਦੀ ਗਤੀਵਿਧੀ ਦੇਖੀ ਹੈ। ਇਸ ਹਮਲੇ ਦੇ ਪਿੱਛੇ ਕਿਸਦਾ ਹੱਥ ਹੈ ਇਹ ਹਾਲੇ ਸਾਫ ਨਹੀਂ ਹੋਇਆ ਹੈ ਹਾਲਾਂਕਿ ਪਹਿਲੀ ਨਜ਼ਰ ਵਿਚ ਰੂਸ 'ਤੇ ਸ਼ੱਕ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਸੰਕਟ ਵਿਚਕਾਰ ਰੂਸ ਪਹੁੰਚੇ ਇਮਰਾਨ ਖਾਨ, ਅਮਰੀਕਾ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ

ਰੂਸ 'ਤੇ ਲੱਗਿਆ ਦੋਸ਼
ਰੂਸ 'ਤੇ ਪਹਿਲਾਂ ਵੀ  ਸਈਬਰ ਹਮਲੇ ਕਰਨ ਦਾ ਦੋਸ਼ ਲੱਗ ਚੁੱਕਾ ਹੈ। ਹਾਲਾਂਕਿ ਰੂਸ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸਾਈਬਰ ਸਿਕਓਰਿਟੀ ਮਾਹਰ ਯੂਕ੍ਰੇਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਫਟਵੇਅਰ ਦੀ ਜਾਂਚ ਕਰ ਰਹੇ ਹਨ। ਉਹਨਾਂ ਨੇ ਇਸ ਦੀ ਇਕ ਕਾਪੀ ਅਲਫਾਬੇਟ ਦੇ ਕ੍ਰਾਊਡਸੋਰਸ ਸਾਈਬਰਸਿਕਓਰਿਟੀ ਸਾਈਟ VirusTotal 'ਤੇ ਅਪਲੋਡ ਕੀਤੀ, ਜਿਸ ਨਾਲ ਇਸ ਦੀ ਸਮਰੱਥਾ ਦਾ ਪਤਾ ਲਗਾਇਆ ਜਾ ਸਕੇ। ਖੋਜੀਆਂ ਨੇ ਪਾਇਆ ਕਿ ਇਸ ਸਾਫਟਵੇਅਰ ਨੂੰ ਇਕ ਸਰਟੀਫਿਕੇਟ ਜ਼ਰੀਏ ਡਿਜੀਟਲੀ ਸਾਈਨ ਕੀਤਾ ਗਿਆ ਹੈ। ਇਹ ਸਰਟੀਫਿਕੇਟ Hermetica Digital Ltd ਨੂੰ ਜਾਰੀ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਹਮਲਾ : ਜਾਨਸਨ ਨੇ ਨਿਰਣਾਇਕ ਜਵਾਬ ਦੇਣ ਦੀ ਕਹੀ ਗੱਲ, ਨੀਦਰਲੈਂਡ ਨੇ ਵੀ ਕੀਤੀ ਨਿਖੇਧੀ

ਕਿਉਂਕਿ ਆਪਰੇਟਿੰਗ ਸਿਸਟਮ ਕਿਸੇ ਵੀ ਸਾਫਟਵੇਅਰ ਦੀ ਸ਼ੁਰੂਆਤੀ ਜਾਂਚ ਵਿਚ ਕੋਡ-ਸਾਈਨਿੰਗ ਦੀ ਵਰਤੋਂ ਕਰਦਾ ਹੈ।ਇਸ ਤਰ੍ਹਾਂ ਨਾਲ ਸਰਟੀਫਿਕੇਟ ਨੂੰ ਐਂਟੀ ਵਾਇਰਸ ਪ੍ਰੋਟੈਕਸ਼ਨ ਤੋਂ ਬਚਣ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਅਮਰੀਕੀ ਸਾਈਬਰ ਸਿਕਓਰਿਟੀ ਫਰਮ ZeroFox ਦੇ ਵੀਪੀ ਬ੍ਰੇਨ ਕੀਮੇ ਮੁਤਾਬਕ ਇਸ ਤਰ੍ਹਾਂ ਨਾਲ ਸਰਟੀਫਿਕੇਟ ਹਾਸਲ ਕਰਨਾ ਵੱਡੀ ਗੱਲ ਨਹੀਂ ਹੈ। ਜਿਹੜੀ ਕੰਪਨੀ ਦੇ ਨਾਮ 'ਤੇ ਇਹ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਉਸ ਦਾ ਪਤਾ ਇਕ ਸਾਲ ਪੁਰਾਣਾ ਹੈ ਅਤੇ ਇਸ ਦੀ ਕੋਈ ਵੈਬਸਾਈਟ ਵੀ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News