ਰੂਸ : ਰਿਟਾਇਰਮੈਂਟ ਹੋਮ ''ਚ ਲੱਗੀ ਅੱਗ, 11 ਬਜ਼ੁਰਗਾਂ ਦੀ ਦਰਦਨਾਕ ਮੌਤ

12/15/2020 6:03:42 PM

ਮਾਸਕੋ (ਬਿਊਰੋ): ਰੂਸ ਵਿਚ ਮੰਗਲਵਾਰ ਨੂੰ ਇਕ ਰਿਟਾਇਰਮੈਂਟ ਹੋਮ ਵਿਚ ਅੱਗ ਲੱਗ ਗਈ। ਇਸ ਅੱਗ ਵਿਚ 11 ਬਜ਼ੁਰਗਾਂ ਦੀ ਦਰਦਨਾਕ ਮੌਤ ਹੋ ਗਈ। ਘਟਨਾ ਰੂਸ ਦੇ ਉਰਲ ਪਹਾੜਾਂ ਵਿਚ ਬਸ਼ਕੋਰਤੋਸਤਾਨ ਖੇਤਰ ਵਿਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲੇ ਬਜ਼ੁਰਗ ਤੁਰਨ-ਫਿਰਨ ਵਿਚ ਅਸਮਰੱਥ ਸਨ, ਜਿਸ ਕਾਰਨ ਅੱਗ ਲੱਗਣ 'ਤੇ ਉਹ ਭੱਜ ਕੇ ਆਪਣੀ ਜਾਨ ਨਾ ਬਚਾ ਸਕੇ ਅਤੇ ਉਹਨਾਂ ਦੀ ਦਰਦਨਾਕ ਮੌਤ ਹੋ ਗਈ। 

ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਸਵੇਰੇ 3 ਵਜੇ ਵਾਪਰੀ, ਜਦੋਂ ਇਸ਼ਬੁਲਡਿਨੋ ਪਿੰਡ ਵਿਚ ਬਣੇ ਰਿਟਾਇਰਮੈਂਟ ਹੋਮ ਵਿਚ ਅੱਗ ਲੱਗਣ ਦੀ ਸੂਚਨਾ ਦਮਕਲ ਵਿਭਾਗ ਨੂੰ ਦਿੱਤੀ ਗਈ। 3 ਘੰਟੇ ਦੀ ਸਖਤ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਮੰਤਰਾਲੇ ਨੇ ਕਿਹਾ ਕਿ ਅੱਗ ਲੱਗਣ ਦੇ ਬਾਅਦ ਇਮਾਰਤ ਵਿਚ ਫਸੇ ਚਾਰ ਲੋਕਾਂ ਨੂੰ ਦਮਕਲ ਵਿਭਾਗ ਦੇ ਪਹੁੰਚਣ ਤੋਂ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ-  ਚੀਨ ਵੱਲੋਂ ਕੋਲਾ ਪਾਬੰਦੀ WTO ਦੇ ਨਿਯਮਾਂ ਦੀ ਉਲੰਘਣਾ ਹੋਵੇਗੀ : ਮੌਰੀਸਨ

ਰੂਸੀ ਸਮਾਚਾਰ ਏਜੰਸੀ ਇੰਟਰਫੈਕਸ ਨੇ ਜ਼ਿਲ੍ਹਾ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਬਚਾਏ ਗਏ ਲੋਕਾਂ ਵਿਚੋਂ ਇਕ ਕਰਮਚਾਰੀ ਮੈਂਬਰ ਸੀ, ਜਿਸ ਨੇ ਤਿੰਨ ਲੋਕਾਂ ਨੂੰ ਇਮਾਰਤ ਵਿਚੋਂ ਬਾਹਰ ਕੱਢਣ ਵਿਚ ਮਦਦ ਕੀਤੀ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਮਰਨ ਵਾਲੇ 11 ਬਜ਼ੁਰਗ ਸਨ ਜੋ ਤੁਰਨ-ਫਿਰਨ ਵਿਚ ਸਮਰੱਥ ਨਹੀਂ ਸਨ ਅਤੇ ਉਹਨਾਂ ਨੂੰ ਤੁਰੰਤ ਬਾਹਰ ਨਹੀਂ ਕੱਢਿਆ ਜਾ ਸਕਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News