ਰੂਸ ਪੁੱਜੇ PM ਮੋਦੀ ਦਾ ਹੋਇਆ ਨਿੱਘਾ ਸਵਾਗਤ, ਮਿਲਿਆ ''ਗਾਰਡ ਆਫ ਆਨਰ''

09/04/2019 9:47:50 AM

ਵਲਾਦਿਵੋਸਤਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੋ ਦਿਨਾਂ ਦੌਰੇ ਤਹਿਤ ਵਲਾਦਿਵੋਸਤਕ ਪੁੱਜ ਚੁੱਕੇ ਹਨ। ਇੱਥੇ ਪੁੱਜਣ 'ਤੇ ਉਨ੍ਹਾਂ ਨੂੰ 'ਗਾਰਡ ਆਫ ਆਨਰ' ਦਿੱਤਾ ਗਿਆ। ਪੀ. ਐੱਮ. ਮੋਦੀ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੰਜਵੇਂ ਈਸਟਰਨ ਇਕੋਨਾਮਿਕ ਫੋਰਸ (ਈ. ਈ. ਐੱਫ.) ਦੀ ਬੈਠਕ 'ਚ ਬਤੌਰ ਮੁੱਖ ਮਹਿਮਾਨ ਸੱਦਿਆ ਹੈ। ਮੋਦੀ ਦੇ ਇੱਥੇ ਪੁੱਜਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਈ. ਈ. ਐੱਫ. ਬੈਠਕ ਦੇ ਇਲਾਵਾ ਮੋਦੀ ਤੇ ਪੁਤਿਨ ਵਿਚਕਾਰ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਵੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਰੂਸ ਦੇ ਪੂਰਬੀ ਹਿੱਸੇ 'ਚ ਜਾਣ ਵਾਲੇ ਪੀ. ਐੱਮ. ਮੋਦੀ ਪਹਿਲੇ ਭਾਰਤੀ ਪੀ. ਐੱਮ. ਹਨ।

ਪੀ. ਐੱਮ. ਮੋਦੀ ਨੇ ਕਿਹਾ ਕਿ ਈ. ਈ. ਐੱਫ. ਸਿਰਫ ਮੁੱਦਿਆਂ 'ਤੇ ਚਰਚਾ ਕਰਨ ਲਈ ਹੀ ਨਹੀਂ ਹੈ। ਅਸੀਂ ਇਸ ਫੋਰਮ ਦੀ ਤਿਆਰੀ 6 ਮਹੀਨਿਆਂ ਤੋਂ ਕਰ ਰਹੇ ਸੀ। ਇਸ ਦੇ ਲਈ ਰੂਸ ਦੇ ਸੂਦੂਰ ਪੂਰਬੀ ਇਲਾਕਿਆਂ 'ਚ ਇਕ ਵੱਡਾ ਵਫਦ ਸਾਨੂੰ ਮਿਲਣ ਆਇਆ ਸੀ। ਸਾਡੇ ਸੂਬਿਆਂ ਦੇ ਮੁੱਖ ਮੰਤਰੀ, ਕੇਂਦਰ ਸਰਕਾਰ ਦੇ ਮੰਤਰੀ ਅਤੇ ਵਪਾਰੀਆਂ ਨੇ ਰੂਸ ਦੇ ਸੂਦੂਰ ਪੂਰਬੀ ਇਲਾਕਿਆਂ ਦਾ ਦੌਰਾ ਕੀਤਾ ਸੀ ਤੇ ਹੁਣ ਮੈਂ ਕਰ ਰਿਹਾ ਹਾਂ। ਮੈਨੂੰ ਭਰੋਸਾ ਹੈ ਕਿ ਇਸ ਦੌਰੇ ਨਾਲ ਭਾਰਤ ਤੇ ਰੂਸ ਦੋਵੇਂ ਦੇਸ਼ਾਂ ਵਿਚਕਾਰ ਨਵੀਂ ਊਰਜਾ ਆਵੇਗੀ ਤੇ ਸਾਡੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਭਾਰਤ ਤੇ ਰੂਸ ਦੇ ਸਬੰਧ ਹੁਣ ਫੌਜੀ ਅਤੇ ਤਕਨੀਕੀ ਸਹਿਯੋਗ ਤੋਂ ਬਹੁਤ ਅੱਗੇ ਨਿਕਲ ਚੁੱਕੇ ਹਨ। ਅਸੀਂ ਬੇਹੱਦ ਕਰੀਬੀ ਦੋਸਤ ਹਾਂ।


Related News