ਰੂਸ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Tuesday, May 26, 2020 - 02:05 PM (IST)
ਮਾਸਕੋ (ਵਾਰਤਾ) : ਰੂਸ ਦੇ ਪੂਰਬੀ ਖੇਤਰ ਦੇ ਕੁਰੀਲ ਟਾਪੂ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ।
ਭੂਚਾਲ ਅੱਜ ਸਵੇਰੇ 5 ਵੱਜ ਕੇ 18 ਮਿੰਟ 'ਤੇ ਆਇਆ ਅਤੇ ਇਸ ਦੀ ਤੀਬਰਤਾ 5.2 ਮਾਪੀ ਗਈ। ਭੂਚਾਲ ਦਾ ਕੇਂਦਰ 46.5273 ਡਿੱਗਰੀ ਉਤਰ ਅਤੇ 153.5021 ਡਿੱਗਰੀ ਪੂਰਬ ਦੀ ਸਤਿਹ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ।