ਰੂਸ ਦੇ ਕਾਮਚਟਕਾ ਪ੍ਰਾਇਦੀਪ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Monday, May 18, 2020 - 09:35 AM (IST)

ਪੇਟਰੋਪਾਵਲੇਵਸਕ-ਕਮਚੇਤਸਕੀ : ਰੂਸ ਦੇ ਪੂਰਬ ਵਿਚ ਸਥਿਤ ਕਾਮਚਟਕਾ ਪ੍ਰਾਇਦੀਪ ਵਿਚ ਸੋਮਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਚ 4.9 ਮਾਪੀ ਗਈ।
ਰੂਸੀ ਵਿਗਿਆਨ ਅਕਾਦਮੀ ਦੇ ਭੂਭੌਤਕੀ ਸਰਵੇਖਣ ਦੀ ਖੇਤਰੀ ਸ਼ਾਖਾ ਦੇ ਬੁਲਾਰੇ ਨੇ ਦੱਸਿਆ ਸਥਾਨਕ ਸਮੇਂ ਮੁਤਾਬਕ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.9 ਮਾਪੀ ਗਈ। ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ 'ਤੇ ਸਥਿਤ ਸੀ ਅਤੇ ਪੇਟਰੋਪਾਵਲੇਵਸਕ-ਕਮਚੇਟਸਕੀ ਤੋਂ 130 ਕਿਲੋਮੀਟਰ ਦੇ ਦੱਖਣੀ-ਪੂਰਬ 'ਚ, ਧਰਤੀ ਦੀ ਸਤਿਹ ਤੋਂ ਲੱਗਭਗ 25 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਰੂਸੀ ਮੰਤਰਾਲੇ ਦੇ ਐਮਰਜੈਂਸੀ ਵਿਭਾਗ ਮੁਤਾਬਕ ਸਥਾਨਕ ਲੋਕਾਂ ਨੂੰ ਭੂਚਾਲ ਦਾ ਅਹਿਸਾਸ ਨਹੀਂ ਹੋਇਆ। ਭੂਚਾਲ ਤੋਂ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਲ ਦੀ ਰਿਪੋਰਟ ਨਹੀਂ ਹੈ।
ਕਾਮਚਟਕਾ ਭੂਚਾਲ ਦੇ ਸਰਗਰਮ ਖੇਤਰ ਵਿਚ ਸਥਿਤ ਹੈ, ਜਿਸ ਨੂੰ ਰਿੰਗ ਆਫ ਫਾਇਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਅਤੇ ਨਿਯਮਿਤ ਰੂਪ ਨਾਲ ਇਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਪ੍ਰਾਇਦੀਪ ਦਾ ਪੂਰਬੀ ਤਟ 3 ਟੈਕਟੋਨਿਕ ਪਲੇਟਾਂ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ, ਜੋ ਓਖੋਟਸਕ, ਪ੍ਰਸ਼ਾਂਤ ਅਤੇ ਉਤਰੀ ਅਮਰੀਕੀ ਹਨ।