ਰੂਸ ''ਚ ਕੋਰੋਨਾ ਦੇ 24 ਘੰਟਿਆਂ ''ਚ ਸਾਹਮਣੇ ਆਏ 6,736 ਮਾਮਲੇ, 134 ਲੋਕਾਂ ਦੀ ਮੌਤ

07/05/2020 4:35:27 PM

ਮਾਸਕੋ (ਵਾਰਤਾ) : ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਿਚ ਦੁਨੀਆ ਭਰ ਵਿਚ ਤੀਜੇ ਸਥਾਨ 'ਤੇ ਸਥਿਤ ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ 6736 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 286000 ਦੇ ਪਾਰ ਹੋ ਗਈ ਹੈ। ਉਥੇ ਹੀ ਇਸ ਨਾਲ 134 ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਮ੍ਰਿਤਕਾਂ ਦਾ ਅੰਕੜਾ 10,000 ਤੋਂ ਜ਼ਿਆਦਾ ਹੋ ਗਿਆ। ਕੋਰੋਨਾ ਵਾਇਰਸ ਨਿਗਰਾਨੀ ਕੇਂਦਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਨਵੇਂ ਮਾਮਲੇ ਸ਼ਨੀਵਾਰ ਨੂੰ ਸਾਹਮਣੇ ਆਏ 6632 ਮਾਮਲਿਆਂ ਤੋਂ ਥੋੜ੍ਹੇ ਜ਼ਿਆਦਾ ਹਨ। ਦੇਸ਼ ਦੇ 84 ਖੇਤਰਾਂ ਤੋਂ ਆਏ ਨਵੇਂ ਮਾਮਲਿਆਂ ਵਿਚੋਂ 29.8 ਫ਼ੀਸਦੀ ਯਾਨੀ 2005 ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ। ਇਸ ਦੇ ਨਾਲ ਹੀ ਦੇਸ਼ ਦੇ ਕੁੱਲ 85 ਖ਼ੇਤਰਾਂ ਤੋਂ ਹੁਣ ਤੱਕ 681251 ਇਨਫੈਕਟਡ ਮਾਮਲੇ ਸਾਹਮਣੇ ਆ ਚੁੱਕੇ ਹਨ। ਦੈਨਿਕ ਵਾਧਾ ਕਰੀਬ ਇਕ ਫ਼ੀਸਦੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 134 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 10161 ਹੋ ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 168 ਲੋਕਾਂ ਦੀ ਮੌਤ ਦਰਜ ਕੀਤੀ ਗਈ ਸੀ। ਇਕ ਵਾਰ ਫਿਰ ਰਾਜਧਾਨੀ ਮਾਸਕੋ ਵਿਚ ਸਭ ਤੋਂ ਜ਼ਿਆਦਾ 650 ਨਵੇਂ ਮਾਮਲੇ ਸਾਹਮਣੇ ਆਏ, ਜਦੋਂਕਿ ਇਸ ਦੇ ਬਾਅਦ ਮਾਸਕੋ ਖ਼ੇਤਰ ਤੋਂ 287 ਅਤੇ ਖਾਂਤੀ-ਮਾਨਸੀ ਸਵਾਇਤਸ਼ਾਸੀ ਖ਼ੇਤਰ ਤੋਂ 272 ਮਾਮਲੇ ਸਾਹਮਣੇ ਆਏ ਹਨ।


cherry

Content Editor

Related News