ਰੂਸ ''ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6,556 ਮਾਮਲੇ ਆਏ ਸਾਹਮਣੇ
Wednesday, Jul 01, 2020 - 04:07 PM (IST)
ਮਾਸਕੋ (ਵਾਰਤਾ) : ਰੂਸ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ 'ਕੋਵਿਡ-19' ਦੇ 6,556 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਉਸ ਤੋਂ ਇਕ ਦਿਨ ਪਹਿਲਾਂ 6,693 ਮਾਮਲੇ ਸਾਹਮਣੇ ਆਏ ਸਨ। ਰੂਸ ਦੇ ਮਹਾਮਾਰੀ ਕਾਬੂ ਅਤੇ ਰੋਕਥਾਮ ਕੇਂਦਰ ਨੇ ਬੁੱਧਵਾਰ ਨੂੰ ਦੱਸਿਆ ਕਿ ਹੁਣ ਤੱਕ ਕੋਰੋਨਾ ਦੇ ਕੁੱਲ 654,405 ਇਨਫੈਕਟਡ ਮਾਮਲੇ ਸਾਹਮਣੇ ਆਏ ਹਨ।
ਕੇਂਦਰ ਨੇ ਇਕ ਬਿਆਨ ਵਿਚ ਕਿਹਾ, 'ਪਿਛਲੇ 24 ਘੰਟਿਆਂ ਵਿਚ ਰੂਸ ਦੇ 83 ਖੇਤਰਾਂ ਵਿਚ 6,556 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ 2,091 (31.9 ਫ਼ੀਸਦੀ) ਸਰਗਰਮ ਮਾਮਲਿਆਂ ਵਿਚ ਕੋਈ ਲੱਛਣ ਨਹੀਂ ਪਾਇਆ ਗਿਆ ਹੈ।' ਮਹਾਮਾਰੀ ਕੇਂਦਰ ਨੇ ਕਿਹਾ ਕਿ 85 ਖੇਤਰਾਂ ਵਿਚ ਕੁੱਲ ਪੀੜਤਾਂ ਦੀ ਗਿਣਤੀ 654,405 ਹੈ ਜਦੋਂਕਿ ਰੋਜ਼ਾਨਾ ਵਾਧਾ 1 ਫ਼ੀਸਦੀ ਹੈ। ਰੂਸ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਮਾਸਕੋ ਤੋਂ ਸਭ ਤੋਂ ਜ਼ਿਆਦਾ 611, ਮਾਸਕੋ ਖੇਤਰ ਤੋਂ 306, ਸੈਂਟ ਪੀਟਰਸਬਰਗ ਤੋਂ 262 ਮਾਮਲੇ ਸਾਹਮਣੇ ਆਏ ਹਨ। ਜਦੋਂਕਿ 1 ਦਿਨ ਪਹਿਲਾਂ ਇਨ੍ਹਾਂ ਤਿੰਨਾਂ ਜਗ੍ਹਾਵਾਂ 'ਤੇ ਕਰਮਵਾਰ 745,301 ਅਤੇ 253 ਮਾਮਲੇ ਸਾਹਮਣੇ ਆਏ ਸਨ। ਰੂਸ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ 216 ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 9536 ਹੋ ਗਈ ਹੈ। ਹੁਣ ਤੱਕ ਰੂਸ ਵਿਚ ਪਿਛਲੇ 24 ਘੰਟਿਆਂ ਵਿਚ ਕੁੱਲ 10,281 ਮਰੀਜ਼ ਠੀਕ ਹੋਏ ਹਨ ਜਿਸ ਨਾਲ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 422,931 ਹੋ ਗਈ ਹੈ।