ਰੂਸ ''ਚ ਸੜਕ ''ਤੇ ਸ਼ੋਰ ਮਚਾ ਰਹੇ ਲੋਕਾਂ ਨੂੰ ਸ਼ਖਸ ਨੇ ਮਾਰੀ ਗੋਲੀ, 5 ਦੀ ਮੌਤ

Monday, Apr 06, 2020 - 04:43 PM (IST)

ਮਾਸਕੋ (ਬਿਊਰੋ): ਦੁਨੀਆ ਭਰ ਦੇ ਬਾਕੀ ਦੇਸ਼ਾਂ ਵਾਂਗ ਰੂਸ ਨੇ ਵੀ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੌਕਡਾਊਨ ਕੀਤਾ ਹੋਇਆ ਹੈ। ਰੂਸ ਵਿਚ ਲੌਕਡਾਊਨ ਦੌਰਾਨ ਘਰ ਦੇ ਬਾਹਰ ਸ਼ੋਰ ਮਚਾਉਣ 'ਤੇ ਇਕ ਮਹਿਲਾ ਡਾਕਟਰ ਦੇ ਪਤੀ ਨੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿਚ 5 ਲੋਕਾਂ ਦੀ ਜਾਨ ਚਲੀ ਗਈ। ਪੁਤਿਨ ਸਰਕਾਰ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਭਰ ਵਿਚ ਲੌਕਡਾਊਨ ਐਲਾਨਿਆ ਹੋਇਆ ਹੈ। ਹੱਤਿਆ ਕਰਨ ਵਾਲਾ ਸ਼ਖਸ ਖੁਦ ਵੀ ਹਸਪਤਾਲ ਵਿਚ ਕੰਮ ਕਰਦਾ ਹੈ। ਕੋਰੋਨਾ ਨਾਲ ਜੰਗ ਦੇ ਸਮੇਂ ਹੈਲਥ ਵਰਕਰਜ਼ ਫਰੰਟਲਾਈਨ ਵਾਰੀਅਰ ਬਣ ਕੇ ਉਭਰੇ ਹਨ ਇਸ ਵਿਚ ਸ਼ਖਸ ਦੀ ਹਰਕਤ ਨੇ ਇਨਸਾਨੀਅਤ ਨੂੰ ਸ਼ਰਮਿੰਦਾ ਕਰ ਦਿੱਤਾ ਹੈ। 

PunjabKesari

ਗੋਲੀਬਾਰੀ ਦੀ ਘਟਨਾ ਰੂਸ ਦੇ ਰਯਾਜਾਨ ਖੇਤਰ ਵਿਚ ਵਾਪਰੀ। ਐਨਟਨ ਫ੍ਰਾਂਚੀਕੋਵ (31) ਨੇ ਪਹਿਲਾਂ ਤਾਂ ਆਪਣੀ ਬਾਲਕੋਨੀ ਤੋਂ ਹੀ ਸ਼ੋਰ ਮਚਾ ਰਹੇ ਲੋਕਾਂ ਨੂੰ ਝਿੜਕਿਆ ਅਤੇ ਫਿਰ ਜਦੋਂ ਉਹ ਚੁੱਪ ਨਹੀਂ ਹੋਏ ਤਾਂ ਉਹ ਸ਼ਿਕਾਰ ਕਰਨ ਵਾਲੀ ਰਾਈਫਲ ਕੱਢ ਲਿਆਇਆ। ਜਦੋਂ ਉਹ ਫਲੈਟ ਦੇ ਬਲਾਕ ਵਿਚ ਦਾਖਲ ਹੋਏ ਤਾਂ ਐਨਟਨ ਨੇ ਪੰਜੇ ਲੋਕਾਂ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਵਿਚ ਮਾਰੇ ਗਏ 5 ਲੋਕਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ।ਪੁਲਸ ਨੇ ਦੱਸਿਆ ਕਿ ਜਿਸ ਮਹਿਲਾ ਦੀ ਇਸ ਘਟਨਾ ਵਿਚ ਮੌਤ ਹੋਈ ਹੈ ਉਹ ਗਰਭਵਤੀ ਸੀ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨੂੰ ਲੈ ਕੇ ਅਮਰੀਕੀ ਵਿਗਿਆਨੀ ਨੇ ਦਿੱਤੀ ਇਹ ਵੱਡੀ ਚਿਤਾਵਨੀ

ਐਨਟਨ ਨੇ ਸੜਕ 'ਤੇ ਸ਼ੋਰ ਮਚਾਉਣ 'ਤੇ ਇਤਰਾਜ਼ ਜ਼ਾਹਰ ਕੀਤਾ ਸੀ ਕਿਉਂਕਿ ਸ਼ੋਰ ਨਾਲ ਉਸ ਦਾ ਬੱਚੇ ਨੀਂਦ ਖਰਾਬ ਹੋ ਰਹੀ ਸੀ। ਐਨਟਨ ਨੂੰ ਗੁੱਸਾ ਇਸ ਲਈ ਵੀ ਆਇਆ ਕਿ ਜਦੋਂ ਲੋਕਾਂ ਨੂੰ ਆਈਸਲੇਸ਼ਨ ਵਿਚ ਰਹਿਣ ਲਈ ਕਿਹਾ ਗਿਆ ਹੈ ਤਾਂ ਉਹ ਸੜਕ 'ਤੇ ਕਿਉਂ ਘੁੰਮ ਰਹੇ ਹਨ। ਉਹ ਚਾਹੁੰਦਾ ਤਾਂ ਪੁਲਸ ਨਾਲ ਸੰਪਰਕ ਕਰ ਸਕਦਾ ਸੀ ਪਰ ਉਸ ਨੇ ਕਾਨੂੰਨ ਹੱਥਾਂ ਵਿਚ ਲੈ ਲਿਆ। ਐਨਟਨ ਪੈਟਰਨਿਟੀ ਲੀਵ 'ਤੇ ਸੀ। ਹੱਤਿਆ ਕਰਨ ਦੇ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਬੁਲਾਰੇ ਨੇ ਦੱਸਿਆ,''ਐਨਟਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ।ਪੁਲਸ ਨੇ ਉਸ ਨੂੰ ਰੋਕ ਲਿਆ।''


Vandana

Content Editor

Related News