ਗਲਾਸਗੋ ''ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਕੁਝ ਨਿਯਮ ਦੁਬਾਰਾ ਲਾਗੂ

Wednesday, Sep 02, 2020 - 11:54 AM (IST)

ਗਲਾਸਗੋ ''ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਕੁਝ ਨਿਯਮ ਦੁਬਾਰਾ ਲਾਗੂ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੇ ਵਾਧੇ ਤੋਂ ਬਾਅਦ ਗਲਾਸਗੋ ਖੇਤਰ ਵਿੱਚ ਕੁਝ ਨਵੇਂ ਨਿਯਮ ਕੱਲ੍ਹ ਰਾਤ ਤੋਂ ਲਾਗੂ ਕੀਤੇ ਗਏ ਹਨ। ਜਿਸ ਮੁਤਾਬਕ ਹੁਣ ਫਿਰ ਤੋਂ ਕੇਅਰ ਹੋਮ ਵਿਜ਼ਿਟ ਬਾਹਰ ਤੋਂ ਹੀ ਕਰਨੀ ਹੋਵੇਗੀ ਅਤੇ ਸਿਰਫ ਐਮਰਜੈਂਸੀ ਸਮੇਂ ਹੀ ਅੰਦਰ ਜਾਣ ਦੀ ਆਗਿਆ ਹੋਵੇਗੀ। 

ਇਹ ਐਲਾਨ ਸਕਾਟਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 154 ਨਵੇਂ ਮਾਮਲੇ ਦਰਜ ਹੋਣ 'ਤੇ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 66 ਗ੍ਰੇਟਰ ਗਲਾਸਗੋ ਅਤੇ ਕਲਾਈਡ ਵਿਚ ਸਨ। ਪਿਛਲੇ ਹਫਤੇ ਦੀ ਇਕ ਰਿਪੋਰਟ ਅਨੁਸਾਰ ਗਲਾਸਗੋ ਖੇਤਰ ਵਿਚ 260 ਨਵੇਂ ਮਾਮਲਿਆਂ ਵਿੱਚੋਂ 174 ਇਕੱਲੇ ਪਿਛਲੇ ਤਿੰਨ ਦਿਨਾਂ ਵਿੱਚ ਹੋਏ ਸਨ। 

ਨਵੇਂ ਨਿਯਮਾਂ ਦੀ ਘੋਸ਼ਣਾ ਕਰਦਿਆਂ ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਕਿਹਾ ਕਿ ਜੇ ਇਹ ਕੇਸ ਹੋਰ ਵਧ ਗਏ ਤਾਂ ਜਿਆਦਾ ਲੋਕ ਬੀਮਾਰ ਹੋ ਜਾਣਗੇ। ਜੇਕਰ ਅਸੀਂ ਇਸ ਲਹਿਰ ਨੂੰ ਨਹੀਂ ਰੋਕਦੇ, ਤਾਂ ਅਸੀਂ ਦੁਬਾਰਾ ਵਾਇਰਸ ਨੂੰ ਕਾਬੂ ਤੋਂ ਬਾਹਰ ਦੇਖ ਸਕਦੇ ਹਾਂ। ਇਸ ਲਈ ਵਾਇਰਸ ਨੂੰ ਰੋਕਣ ਲਈ ਨਿਯਮ ਦੁਬਾਰਾ ਲਾਗੂ ਕੀਤੇ ਗਏ ਹਨ। ਇਹ ਪਾਬੰਦੀਆਂ ਗਲਾਸਗੋ, ਵੈੱਸਟ ਡਮਬਰਟਨਸ਼ਾਇਰ ਅਤੇ ਈਸਟ ਰੇਨਫਰੂਸ਼ਾਇਰ ਵਿੱਚ ਦੋ ਹਫ਼ਤਿਆਂ ਲਈ ਲਾਗੂ ਰਹਿਣਗੀਆਂ ਪਰ ਲਗਾਤਾਰ ਇਨ੍ਹਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ। ਨਿਕੋਲਾ ਸਟਰਜਨ ਨੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।


author

Lalita Mam

Content Editor

Related News