ਭਾਰਤ-ਪਾਕਿ ਦੀ ਦੋਸਤੀ ’ਚ RSS ਨੂੰ ਦੀਵਾਰ ਦੱਸਣ ਵਾਲੇ ਇਮਰਾਨ ਖ਼ਾਨ ਨੇ ਤਾਲਿਬਾਨ ਦੇ ਸਵਾਲ 'ਤੇ ਖਾਮੋਸ਼

Saturday, Jul 17, 2021 - 11:26 AM (IST)

ਭਾਰਤ-ਪਾਕਿ ਦੀ ਦੋਸਤੀ ’ਚ RSS ਨੂੰ ਦੀਵਾਰ ਦੱਸਣ ਵਾਲੇ ਇਮਰਾਨ ਖ਼ਾਨ ਨੇ ਤਾਲਿਬਾਨ ਦੇ ਸਵਾਲ 'ਤੇ ਖਾਮੋਸ਼

ਤਾਸ਼ਕੰਦ– ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿਚ ਇਕ ਸੰਮੇਲਨ ਵਿਚ ਹਿੱਸਾ ਲੈਣ ਪੁੱਜੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨੂੰ ਭਾਰਤ-ਪਾਕਿਸਤਾਨ ਦੀ ਦੋਸਤੀ ਵਿਚ ਦੀਵਾਰ ਦੱਸਿਆ। ਭਾਰਤ-ਪਾਕਿਸਤਾਨ ਦੋਸਤੀ ’ਤੇ ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹ ਆਰ. ਐੱਸ. ਐੱਸ. ਨੂੰ ਬਦਨਾਮ ਕਰਨ ਲੱਗੇ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਨਹੀਂ ਚਾਹੁੰਦਾ ਕਿ ਭਾਰਤ ਦੀ ਪਾਕਿਸਤਾਨ ਨਾਲ ਦੋਸਤੀ ਹੋਵੇ। ਇੰਨਾ ਹੀ ਨਹੀਂ, ਜਦੋਂ ਉਨ੍ਹਾਂ ਕੋਲੋਂ ਤਾਲਿਬਾਨ ਦੇ ਨਾਲ ਪਾਕਿਸਤਾਨ ਦੇ ਰਿਸ਼ਤਿਆਂ ’ਤੇ ਸਵਾਲ ਪੁੱਛਿਆ ਗਿਆ ਤਾਂ ਇਮਰਾਨ ਨੇ ਬਿਨਾਂ ਜਵਾਬ ਦਿੱਤੇ ਭੱਜਣ ਵਿਚ ਹੀ ਭਲਾਈ ਸਮਝੀ।

ਇਹ ਵੀ ਪੜ੍ਹੋ: ਬ੍ਰਾਜ਼ੀਲ ’ਚ ਬਿਜਲੀ ਦਾ ਖੰਭਾ ਡਿੱਗਾ, 7 ਲੋਕਾਂ ਦੀ ਮੌਤ

 

ਇਮਰਾਨ ਖਾਨ ਕੇਂਦਰੀ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੀ ਦੋ ਰੋਜ਼ਾ ਸੰਮੇਲਨ ਵਿਚ ਸ਼ਾਮਲ ਹੋਣ ਲਈ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਪਹੁੰਚੇ ਹਨ। ਇੱਥੇ, ਜਦੋਂ ਖ਼ਬਰ ਏਜੰਸੀ ਏ.ਐਨ.ਆਈ. ਦੇ ਰਿਪੋਰਟਰ ਨੇ ਪੁੱਛਿਆ ਕਿ ਕੀ ਗੱਲਬਾਤ ਅਤੇ ਅੱਤਵਾਦ ਇਕੱਠੇ ਚੱਲ ਸਕਦੇ ਹਨ? ਇਹ ਭਾਰਤ ਵੱਲੋਂ ਤੁਹਾਨੂੰ ਸਿੱਧਾ ਪ੍ਰਸ਼ਨ ਹੈ। ਇਸ ਦਾ ਜਵਾਬ ਦਿੰਦਿਆਂ ਇਮਰਾਨ ਨੇ ਆਰ. ਐੱਸ. ਐੱਸ. ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਕੁੜੱਤਣ ਲਈ ਜ਼ਿੰਮੇਵਾਰ ਠਹਿਰਾਇਆ।

ਇਹ ਵੀ ਪੜ੍ਹੋ: ਅਮਰੀਕਾ ਨੇ ਭਾਰਤ ਨੂੰ ਸੌਂਪੇ ‘ਮਲਟੀ ਰੋਲ’ ਹੈਲੀਕਾਪਟਰ, ਜਾਣੋ ਕੀਮਤ ਅਤੇ ਖ਼ਾਸੀਅਤਾਂ

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਤਾਂ ਅਸੀਂ ਕਹਿ ਰਹੇ ਹਾਂ ਕਿ ਇਕ ਸਭਿਅਕ ਹਮਸਾਏ ਵਾਂਗ ਇਕੱਠੇ ਰਹੀਏ ਪਰ ਕੀ ਕਰੀਏ ਆਰ.ਐਸ.ਐਸ. ਦੀ ਵਿਚਾਰਧਾਰਾ ਰਾਹ ਵਿਚ ਰੁਕਾਵਟ ਬਣ ਕੇ ਆ ਗਈ ਹੈ। ਇਸ ਤੋਂ ਬਾਅਦ, ਜਦੋਂ ਰਿਪੋਰਟਰ ਨੇ ਤਾਲਿਬਾਨ ਬਾਰੇ ਸਵਾਲ ਪੁੱਛੇ ਤਾਂ ਇਮਰਾਨ ਜਵਾਬ ਨਹੀਂ ਦੇ ਸਕੇ ਅਤੇ ਉਹ ਤੁਰੰਤ ਉੱਥੋਂ ਚਲੇ ਗਏ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਰਮਨੀ ਮਗਰੋਂ ਹੁਣ ਬੈਲਜੀਅਮ ’ਚ ਭਿਆਨਕ ਹੜ੍ਹ, ਕਰੀਬ ਦਰਜਨ ਲੋਕਾਂ ਦੀ ਮੌਤ, ਵੇਖੋ ਤਬਾਹੀ ਦੀਆਂ ਤਸਵੀਰਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News