ਐਫ.ਬੀ.ਆਈ. ਦਾ ਖੁਲਾਸਾ, ''ਰੋਮਾਂਸ ਘੁਟਾਲੇ'' ''ਚ ਹੋਈ 322 ਕਰੋੜ ਦੀ ਠੱਗੀ

Saturday, Aug 24, 2019 - 03:37 PM (IST)

ਐਫ.ਬੀ.ਆਈ. ਦਾ ਖੁਲਾਸਾ, ''ਰੋਮਾਂਸ ਘੁਟਾਲੇ'' ''ਚ ਹੋਈ 322 ਕਰੋੜ ਦੀ ਠੱਗੀ

ਲਾਸ ਏਂਜਲਸ (ਏਜੰਸੀ)- ਅਮਰੀਕਾ ਦੀ ਜਾਂਚ ਏਜੰਸੀ ਐਫ.ਬੀ.ਆਈ. ਕੋਲ ਇਕ ਅਨੋਖਾ ਆਨਲਾਈਨ ਰੋਮਾਂਸ ਘੁਟਾਲਾ ਸਾਹਮਣੇ ਆਇਆ ਹੈ। ਇਸ ਵਿਚ ਅਜਿਹੇ ਉਮਰਦਰਾਜ਼ ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ, ਜੋ ਜਾਂ ਤਾਂ ਤਲਾਕਸ਼ੁਦਾ ਸਨ ਜਾਂ ਇਕੱਲੇ ਹੋਣ ਕਾਰਨ ਸਾਥੀ ਦੀ ਭਾਲ ਵਿਚ ਸਨ। ਇਸ ਦੀ ਸ਼ੁਰੂਆਤ 10 ਮਹੀਨੇ ਪਹਿਲਾਂ ਸੰਸਾਰਕ ਪੱਧਰ 'ਤੇ  ਚੱਲ ਰਹੇ ਸੋਸ਼ਲ ਨੈਟਵਰਕ ਡਿਜੀਟਲ ਪੇਨਪਾਲਸ ਰਾਹੀਂ ਹੋਈ। ਇਸ ਪਲੇਟਫਾਰਮ 'ਤੇ ਸੀਰੀਆ ਵਿਚ ਤਾਇਨਾਤ ਅਮਰੀਕੀ ਫੌਜ ਦੇ ਇਕ ਕੈਪਟਨ ਦਾ ਮੇਲ ਉਸ ਤੋਂ ਉਮਰ ਤੋਂ ਵੱਡੀ ਜਾਪਾਨੀ ਮਹਿਲਾ ਕੋਲ ਪਹੁੰਚਿਆ। ਦੋਸਤੀ ਕਰਨ ਦੇ ਇਸ ਪ੍ਰਸਤਾਵ ਨੂੰ ਜਾਪਾਨੀ ਮਹਿਲਾ ਨੇ ਕਬੂਲ ਕਰ ਲਿਆ। ਇਸ ਤੋਂ ਬਾਅਦ ਦੋਹਾਂ ਵਿਚ ਈ-ਮੇਲ ਰਾਹੀਂ ਨਜ਼ਦੀਕੀਆਂ ਵਧਣ ਲੱਗੀ। ਇਸ ਵਿਚਾਲੇ, ਕੈਪਟਨ ਨੇ ਮਹਿਲਾ ਨੂੰ ਇਹ ਕਹਿ ਕੇ ਪੈਸਾ ਮੰਗਿਆ ਕਿ ਹਮਲੇ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੈ।

ਉਸ ਦੇ ਹੱਥ ਇਕ ਹੀਰਿਆਂ ਦਾ ਬੈਗ ਲੱਗਾ ਹੈ। ਉਹ ਸਿਹਤਮੰਦ ਹੋਣ ਤੋਂ ਬਾਅਦ ਇਨ੍ਹਾਂ ਹੀਰਿਆਂ ਨੂੰ ਵੇਚ ਕੇ ਉਸ ਦਾ ਕਰਜ਼ਾ ਚੁਕਾ ਦੇਵੇਗਾ। ਮਹਿਲਾ ਨੂੰ ਕੈਪਟਨ 'ਤੇ ਪੂਰਾ ਭਰੋਸਾ ਹੋ ਗਿਆ ਸੀ। ਇਸ ਲਈ ਜਦੋਂ ਵੀ ਕੈਪਟਨ ਨੇ ਪੈਸੇ ਮੰਗੇ, ਉਹ ਪੈਸੇ ਟਰਾਂਸਫਰ ਕਰ ਦਿੰਦੀ। ਉਸ ਨੇ ਕੈਪਟਨ ਨੂੰ 33 ਤੋਂ ਜ਼ਿਆਦਾ ਟਰਾਂਜ਼ੈਕਸ਼ਨ ਵਿਚ ਤਕਰੀਬਨ 1.4 ਕਰੋੜ ਰੁਪਏ ਭੇਜ ਦਿੱਤੇ ਸਨ। ਇਸ ਰਾਸ਼ੀ ਦੇ ਚੱਲਦੇ ਮਹਿਲਾ ਬੈਂਕਾਂ ਦੀ ਕਰਜ਼ਦਾਰ ਹੋ ਗਈ। ਪੈਸੇ ਦੇਣ ਤੋਂ ਬਾਅਦ ਜਦੋਂ ਉਸ ਨੇ ਈ-ਮੇਲ 'ਤੇ ਹੀਰੇ ਹੋਣ ਬਾਰੇ ਜਾਣਕਾਰੀ ਮੰਗੀ ਤਾਂ ਉਹ ਹੈਰਾਨ ਰਹਿ ਗਈ। ਜਿਸ ਅਕਾਉਂਟ 'ਤੇ ਉਹ ਮੇਲ ਭੇਜ ਰਹੀ ਸੀ, ਉਥੇ ਨਾ ਤਾਂ ਅਮਰੀਕੀ ਫੌਜ ਦਾ ਕੈਪਟਨ ਟੇਰੀ ਸੀ, ਨਾ ਹੀ ਹੀਰਿਆਂ ਨਾਲ ਜੁੜਿਆ ਕੋਈ ਬੈਗ। ਮਹਿਲਾ ਕੌਮਾਂਤਰੀ ਪੱਧਰ 'ਤੇ ਨਾਈਜੀਰੀਆ ਤੋਂ ਸਰਗਰਮ ਸਾਈਬਰ ਠੱਗ ਦੇ ਚੁੰਗਲ ਵਿਚ ਫੱਸ ਚੁੱਕੀ ਸੀ।

ਭਾਸ਼ਾ ਸਮਝਣ ਲਈ ਠੱਗ ਗੂਗਲ ਟਰਾਂਸਲੇਸ਼ਨ ਕਰਦੇ ਸਨ ਇਸਤੇਮਾਲ
ਐਫ.ਬੀ.ਆਈ. ਮੁਤਾਬਕ ਇਹ ਕੇਸ 2016 ਵਿਚ ਸਾਹਮਣੇ ਆਇਆ ਸੀ। ਇਹ ਰੋਮਾਂਸ ਦੇ ਨਾਂ 'ਤੇ ਹੋਣ ਵਾਲੀ ਠੱਗੀ ਦਾ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਸੀ। ਜਾਂਚ ਏਜੰਸੀ ਦੇ ਲਾਸ ਏਂਜਲਸ ਦੇ ਸਹਾਇਕ ਡਾਇਰੈਕਟਰ ਪਾਲ ਡੇਲਕੋਰਟ ਨੇ ਦੱਸਿਆ ਕਿ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਜਾਪਾਨੀ ਮਹਿਲਾ ਆਪਣਾ ਸਭ ਕੁਝ ਗੁਆ ਦੇਣ ਕਾਰਨ ਬੇਹੱਦ ਨਿਰਾਸ਼ ਹੋ ਗਿਆ ਸੀ।


author

Sunny Mehra

Content Editor

Related News