ਰੋਮਾਂਸ ਨਹੀਂ ਮੁਫਤ ਖਾਣ ਲਈ ਡੇਟ ’ਤੇ ਜਾਂਦੀਆਂ ਹਨ ਇਕ ਤਿਹਾਈ ਔਰਤਾਂ

06/25/2019 8:04:07 PM

ਵਾਸ਼ਿੰਗਟਨ (ਏਜੰਸੀਆਂ)–ਲੋਕ ਡੇਟ ’ਤੇ ਕਿਉਂ ਜਾਂਦੇ ਹਨ? ਜੇ ਇਹ ਸਵਾਲ ਕਿਸੇ ਤੋਂ ਵੀ ਪੁੱਛਿਆ ਜਾਵੇ ਤਾਂ ਉਸ ਦਾ ਜਵਾਬ ਹੋਵੇਗਾ ਕਿ ਪਾਰਟਨਰ ਨਾਲ ਕੁਆਲਿਟੀ ਟਾਈਮ ਬਿਤਾਉਣ ਅਤੇ ਰੋਮਾਂਸ ਕਰਨ ਪਰ ਜਨਾਬ ਅਜਿਹਾ ਨਹੀਂ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਲੋਕ ਸਿਰਫ ਮੁਫਤ ਖਾਣ ਦੇ ਚੱਕਰ ’ਚ ਹੀ ਡੇਟ ’ਤੇ ਜਾਂਦੇ ਹਨ। ਹਾਲ ਹੀ ’ਚ ਕੀਤੀ ਗਈ ਇਕ ਸਟੱਡੀ ’ਚ ਇਹ ਦਾਅਵਾ ਕੀਤਾ ਗਿਆ ਹੈ। ਇਹ ਸਟੱਡੀ ਦੱਸਦੀ ਹੈ ਕਿ ਇਕ ਤਿਹਾਈ ਔਰਤਾਂ ਸਿਰਫ ਮੁਫਤ ਖਾਣੇ ਲਈ ਹੀ ਡੇਟ ’ਤੇ ਜਾਂਦੀਆਂ ਹਨ। ਇਸ ਸਟੱਡੀ ਨੂੰ ਅਜੂਸਾ ਪੈਸੀਫਿਕ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕੀਤਾ ਹੈ ਅਤੇ ਇਹ ਸੋਸਾਇਟੀ ਫਾਰ ਪ੍ਰਸਨੈਲਿਟੀ ਐਂਡ ਸੋਸ਼ਲ ਸਾਇਕਾਲੋਜੀ ਜਨਰਲ ’ਚ ਪ੍ਰਕਾਸ਼ਿਤ ਹੋਈ। ਇਸ ਸਟੱਡੀ ਤਹਿਤ ਔਰਤਾਂ ਦੇ ਦੋ ਵੱਖ-ਵੱਖ ਗਰੁੱਪ ਸ਼ਾਮਲ ਕੀਤੇ ਗਏ ਅਤੇ ‘ਫੂਡੀ ਕਾਲਸ’ ਨੂੰ ਰਿਸਰਚ ਦਾ ਜ਼ਰੀਆ ਬਣਾਇਆ ਗਿਆ। ਇਸ ’ਚ ਲਗਭਗ 23 ਫੀਸਦੀ ਔਰਤਾਂ ਨੇ ਕਬੂਲ ਕੀਤਾ ਕਿ ਖੁਦ ਕੋਲ ਪੈਸੇ ਨਾ ਹੋਣ ਦੀ ਸਥਿਤੀ ’ਚ ਉਨ੍ਹਾਂ ਨੇ ਕਈ ਵਾਰ ‘ਫੂਡੀ ਕਾਲਸ’ ਲਈ ਯਾਨੀ ਉਹ ਪਾਰਟਨਰ ਨਾਲ ਡੇਟ ’ਤੇ ਸਿਰਫ ਖਾਣਾ ਖਾਣ ਲਈ ਗਈਆਂ, ਉਥੇ ਹੀ ਦੂਜੀ ਸਟੱਡੀ ’ਚ ਇਹ ਅੰਕੜਾ 33 ਫੀਸਦੀ ਸੀ।

ਖੋਜਕਾਰਾਂ ਮੁਤਾਬਕ ਸਟੱਡੀ ’ਚ ਔਰਤਾਂ ਨੇ ਇਹ ਵੀ ਦੱਸਿਆ ਕਿ ਡੇਟ ’ਤੇ ਜਾਂਦੇ ਸਮੇਂ ਉਨ੍ਹਾਂ ਦੀ ਦਿਲਚਸਪੀ ਮਰਦਾਂ ਤੋਂ ਜ਼ਿਆਦਾ ਮੁਫਤ ਖਾਣੇ ’ਚ ਸੀ। ਪਹਿਲੀ ਸਟੱਡੀ ’ਚ 820 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਰਿਲੇਸ਼ਨਸ਼ਿਪ ਸਟੇਟਸ, ਨਿੱਜੀ ਵਿਸ਼ੇਸ਼ਤਾ ਅਤੇ ਜੈਂਡਰ ਰੋਲ ਨੂੰ ਲੈ ਕੇ ਸਵਾਲ ਪੁੱਛੇ ਗਏ। ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਕਦੀ ਫੂਡੀ ਫਾਲਸ ’ਚ ਸ਼ਾਮਲ ਹੋਈਆਂ ਹਨ। ਯਾਨੀ ਕੀ ਉਹ ਸਿਰਫ ਮੁਫਤ ਖਾਣੇ ਲਈ ਡੇਟ ’ਤੇ ਗਈਆਂ ਹਨ? ਉਥੇ ਹੀ ਦੂਜੀ ਸਟੱਡੀ ’ਚ ਵੀ ਇਹੀ ਸਵਾਲ ਪੁੱਛੇ ਗਏ ਅਤੇ ਇਹ 357 ਔਰਤਾਂ ’ਤੇ ਕੀਤੀ ਗਈ ਸੀ।


Sunny Mehra

Content Editor

Related News