ਇਰਾਕ ''ਚ ਅਮਰੀਕੀ ਬਲਾਂ ਦੀ ਮੌਜੂਦਗੀ ਵਾਲੇ ਫੌਜੀ ਹਵਾਈ ਅੱਡੇ ''ਤੇ ਰਾਕੇਟ ਦਾਗੇ ਗਏ : ਅਮਰੀਕੀ ਬਲ
Thursday, Mar 04, 2021 - 02:18 AM (IST)
ਬਗਦਾਦ-ਪੱਛਮੀ ਇਰਾਕ 'ਚ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਬਲਾਂ ਦੀ ਮੌਜੂਦਗੀ ਵਾਲੇ ਇਕ ਫੌਜੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਬੁੱਧਵਾਰ ਨੂੰ ਘਟੋ-ਘੱਟ 10 ਰਾਕੇਟ ਦਾਗੇ ਗਏ। ਗੱਠਜੋੜ ਅਤੇ ਇਰਾਕੀ ਬਲਾਂ ਨੇ ਇਹ ਜਾਣਕਾਰੀ ਦਿੱਤੀ। ਅਜੇ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਗੱਠਜੋੜ ਦੇ ਬੁਲਾਰੇ ਕਰਨਲ ਵਾਇਨੇ ਮਾਰੋਟੋ ਨੇ ਦੱਸਿਆ ਕਿ ਅਨਬਾਰ ਸੂਬੇ ਦੇ ਏਨ ਅਲ-ਅਸਦ ਫੌਜੀ ਹਵਾਈ ਅੱਡੇ 'ਤੇ ਸਵੇਰੇ 7:20 ਵਜੇ ਰਾਕੇਟ ਦਾਗੇ ਗਏ। ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ -ਮੈਕ੍ਰੋਂ ਨੇ ਈਰਾਨ ਦੇ ਫੈਸਲੇ 'ਤੇ ਜ਼ਾਹਰ ਕੀਤੀ ਚਿੰਤਾ
ਮਾਰੋਟੇ ਨੇ ਦੱਸਿਆ ਕਿ ਇਰਾਕੀ ਸੁਰੱਖਿਆ ਬਲ ਇਸ ਹਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਹਨ। ਬਾਅਦ 'ਚ, ਇਰਾਕੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਹਮਲੇ 'ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਸੁਰੱਖਿਆ ਬਲਾਂ ਨੇ ਮਿਜ਼ਾਈਲਾਂ ਲਈ ਇਸਤੇਮਾਲ ਕੀਤੇ ਗਏ ਲਾਂਚ ਪੈਡ ਦਾ ਪਤਾ ਲਾ ਲਿਆ ਹੈ। ਇਰਾਕੀ ਫੌਜ ਦੇ ਇਕ ਅਧਿਕਾਰੀ ਨੇ ਪਛਾਣ ਗੁਪਤ ਰੱਖਣ 'ਤੇ ਦੱਸਿਆ ਕਿ ਅਨਬਾਰ ਨੇ ਅਲ-ਬਗਦਾਦੀ 'ਚ ਇਕ ਸੜ੍ਹਿਆ ਹੋਇਆ ਟਰੱਕ ਮਿਲਿਆ। ਵੀਡੀਓ 'ਚ ਇਕ ਸੁਨਸਾਨ ਥਾਂ 'ਤੇ ਸੜ੍ਹ ਰਿਹਾ ਮੱਧਮ ਆਕਾਰ ਦਾ ਟਰੱਕ ਨਜ਼ਰ ਆ ਰਿਹਾ ਹੈ। ਇਹ ਥਾਂ ਏਨ ਅਲ-ਅਸਦ ਫੌਜੀ ਹਵਾਈ ਅੱਡੇ ਤੋਂ ਕਰੀਬ ਪੰਜ ਮੀਲ (ਅੱਠ ਕਿਲੋਮੀਟਰ) ਦੂਰ ਹੈ।
ਇਹ ਵੀ ਪੜ੍ਹੋ -'ਪਾਕਸਿਤਾਨ ਅੱਤਵਾਦ ਪੈਦਾ ਕਰਨ ਵਾਲੀ ਫੈਕਟਰੀ'
ਅਮਰੀਕਾ ਨੇ ਪਿਛਲੇ ਹਫਤੇ ਸੀਰੀਆ-ਇਰਾਕ ਦੀ ਸਰਹੱਦ ਨੇੜੇ ਈਰਾਨ-ਸਮਰਥਿਤ ਮਿਲੀਸ਼ੀਆ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ ਜਿਸ 'ਚ ਮਿਲੀਸ਼ੀਆ ਦੇ ਇਕ ਮੈਂਬਰ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਉਸ ਹਮਲੇ ਤੋਂ ਬਾਅਦ ਇਹ ਪਹਿਲਾਂ ਹਮਲਾ ਹੈ। ਅਮਰੀਕੀ ਹਮਲੇ ਤੋਂ ਬਾਅਦ ਤੋਂ ਜਵਾਬੀ ਹਮਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਪਿਛਲੇ ਸਾਲ ਬਗਦਾਦ ਹਵਾਈ ਅੱਡੇ ਦੇ ਬਾਹਰ ਅਮਰੀਕਾ ਦੇ ਹਮਲੇ 'ਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਬੁੱਧਵਾਰ ਨੂੰ ਉਸੇ ਫੌਜੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ 'ਤੇ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਪਿਛਲੇ ਸਾਲ ਜਨਵਰੀ 'ਚ ਈਰਾਨ ਨੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 6 ਪ੍ਰਦਰਸ਼ਨਕਾਰੀਆਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।