ਅਫਗਾਨਿਸਤਾਨ ''ਚ ਗਨੀ ਦੇ ਸੰਬੋਧਨ ਤੋਂ ਪਹਿਲਾਂ ਰਾਕੇਟ ਹਮਲੇ ਵਿਚ 6 ਲੋਕ ਜ਼ਖਮੀ
Thursday, Jul 16, 2020 - 04:07 PM (IST)

ਕਾਬੁਲ- ਮੱਧ ਅਫਗਾਨਿਸਤਾਨ ਦੇ ਗਜ਼ਨੀ ਸੂਬੇ ਦੇ ਇਕ ਮੈਦਾਨ ਵਿਚ ਚਾਰ ਰਾਕੇਟ ਧਮਾਕਿਆਂ ਕਾਰਨ ਛੇ ਲੋਕ ਜ਼ਖਮੀ ਹੋ ਗਏ। ਇਹ ਹਮਲਾ ਉਸ ਜਗ੍ਹਾ ‘ਤੇ ਹੋਇਆ ਜਿੱਥੇ ਰਾਸ਼ਟਰਪਤੀ ਅਸ਼ਰਫ ਗਨੀ ਅੱਜ ਭਾਸ਼ਣ ਦੇਣ ਵਾਲੇ ਹਨ।
ਸੂਤਰਾਂ ਮੁਤਾਬਕ ਰਾਸ਼ਟਰਪਤੀ ਗਨੀ ਗਜ਼ਨੀ ਲਈ ਰਵਾਨਾ ਹੋਏ। ਉੱਥੇ ਉਹ ਇਕ ਮੀਟਿੰਗ ਨੂੰ ਸੰਬੋਧਿਤ ਕਰਨਗੇ। ਇਸ ਘਟਨਾ ਵਿਚ ਹੁਣ ਤਕ 6 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਦੂਜੇ ਪਾਸੇ ਗਵਰਨਰ ਦਫ਼ਤਰ ਨੇ ਕਿਹਾ ਕਿ ਕੁਝ ਮਿੰਟ ਪਹਿਲਾਂ ਇਕ ਰਾਕੇਟ ਗਜ਼ਨੀ ਪੁਲਸ ਦੇ ਅਪਰਾਧ ਜਾਂਚ ਵਿਭਾਗ ਦੇ ਮੁੱਖ ਦਫਤਰ ਨੇੜੇ ਡਿੱਗਿਆ ਸੀ।
ਜ਼ਖਮੀਆਂ ਦੀ ਤਾਜ਼ਾ ਸਥਿਤੀ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ। ਫਿਲਹਾਲ ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।