ਚੀਨ ਦਾ ਰੋਬੋਟ ਹੁਣ ਅਰਬੀ ’ਚ ਵੀ ਪੜੇਗਾ ਖਬਰਾਂ

Thursday, May 02, 2019 - 01:24 PM (IST)

ਚੀਨ ਦਾ ਰੋਬੋਟ ਹੁਣ ਅਰਬੀ ’ਚ ਵੀ ਪੜੇਗਾ ਖਬਰਾਂ

ਗੈਜੇਟ ਡੈਸਕ– ਚੀਨੀ ਸਰਚ ਇੰਜਣ ਕੰਪਨੀ Sogou ਨੇ ਆਬੂ ਧਾਬੀ ਮੀਡੀਆ ਦੇ ਨਾਲ ਇਕ ਡੀਲ ’ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਅਰਬੀ ਬੋਲਣ ਵਾਲਾ ਏ.ਆਈ. ਨਿਊਜ਼ ਐਂਕਰ ਡਿਵੈੱਲਪ ਕੀਤਾ ਜਾਵੇਗਾ। ਇਹ ਦੁਨੀਆ ਦਾ ਪਹਿਲਾ ਨਿਊਜ਼ ਐਂਕਰ ਹੋਵੇਗਾ ਜੋ ਅਰਬੀ ’ਚ ਖਬਰਾਂ ਪੜੇਗਾ। ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਰੋਬੋਟ ਐਂਕਰ ਪੂਰੇ ਸਾਲ ਅਤੇ 24 ਘੰਟੇ ਨਿਊਜ਼ ਬ੍ਰਾਡਕਾਸਟ ਕਰ ਸਕਦਾ ਹੈ ਯਾਨੀ ਇਹ ਪੂਰੀ ਤਰ੍ਹਾਂ ਹਿਊਮਨ ਐਂਕਰ ਦੀ ਥਾਂ ਲੈ ਸਕਦਾ ਹੈ। 

ਇਨਸਾਨ ਦੀ ਤਰ੍ਹਾਂ ਹੀ ਦਿਸੇਗਾ ਰੋਬੋਟ
ਰੋਬੋਟ ਨੂੰ ਠੀਕ ਇਨਸਾਨ ਦੀ ਤਰ੍ਹਾਂ ਹੀ ਬਣਾਇਆ ਗਿਆ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਇਹ ਤੱਕ ਨਹੀਂ ਕਹਿ ਸਕਦੇ ਕਿ ਇਹ ਇਨਸਾਨ ਹੈ ਜਾਂ ਰੋਬੋਟ। ਦੱਸ ਦੇਈਏ ਕਿ ਏ.ਆਈ. ਨਿਊਜ਼ ਐਂਕਰ ਆਪਣੀ ਆਵਾਜ਼ ’ਚ ਉਤਾਰ-ਚੜਾਅ ਲਿਆਉਣ ਦੇ ਨਾਲ ਫੇਸ਼ੀਅਲ ਮੂਵਮੈਂਟ ਅਤੇ ਹਾਵ-ਭਾਵ ਵੀ ਬਦਲ ਸਕਦਾ ਹੈ। ਚੀਨ ਨੇ ਪਿਛਲੇ ਕੁਝ ਸਾਲਾਂ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ’ਚ ਵੱਡਾ ਨਿਵੇਸ਼ ਕੀਤਾ ਹੈ। ਪਿਛਲੇ ਸਾਲ ਚੀਨ ਦੀ Xinhua ਨਿਊਜ਼ ਏਜੰਸੀ ਪਹਿਲੀ ਅਜਿਹੀ ਨਿਊਜ਼ ਏਜੰਸੀ ਬਣ ਗਈ ਸੀ ਜਿਸ ਨੇ ਟੀਵੀ ਚੈਨਲ ’ਤੇ ਵਰਚੁਅਲ ਨਿਊਜ਼ ਐਂਕਰ ਦੀ ਮਦਦ ਲਈ ਸੀ। 


Related News