ਆਸਟ੍ਰੇਲੀਆ 'ਚ ਲੁੱਟ-ਖੋਹ ਦੀਆਂ ਵਾਰਦਾਤਾਂ, ਤਿੰਨ ਲੋਕਾਂ ਨੂੰ ਮਾਰਿਆ ਗਿਆ ਚਾਕੂ

Sunday, Jul 02, 2023 - 04:07 PM (IST)

ਆਸਟ੍ਰੇਲੀਆ 'ਚ ਲੁੱਟ-ਖੋਹ ਦੀਆਂ ਵਾਰਦਾਤਾਂ, ਤਿੰਨ ਲੋਕਾਂ ਨੂੰ ਮਾਰਿਆ ਗਿਆ ਚਾਕੂ

ਸਿਡਨੀ (ਵਾਰਤਾ) ਉੱਤਰ-ਪੂਰਬੀ ਆਸਟ੍ਰੇਲੀਆ 'ਚ ਕੁਈਨਜ਼ਲੈਂਡ ਸੂਬੇ ਦੀ ਰਾਜਧਾਨੀ ਬ੍ਰਿਸਬੇਨ 'ਚ 24 ਘੰਟਿਆਂ ਦੌਰਾਨ ਲੁੱਟ-ਖੋਹ ਦੀਆਂ ਵੱਖ-ਵੱਖ ਘਟਨਾਵਾਂ 'ਚ ਤਿੰਨ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਈਨਜ਼ਲੈਂਡ ਪੁਲਸ ਨੇ ਐਤਵਾਰ ਦੁਪਹਿਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਫੋਰਟੀਟਿਊਡ ਵੈਲੀ ਦੇ ਬ੍ਰਿਸਬੇਨ ਉਪਨਗਰ ਵਿੱਚ ਐਤਵਾਰ ਨੂੰ ਡਕੈਤੀ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ 17 ਸਾਲਾ ਮੁੰਡੇ ਨੂੰ ਇੱਕ ਗ੍ਰਿਫਤਾਰ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ 'ਚ ਹਾਲਾਤ ਹੋਏ ਬੇਕਾਬੂ, ਪੁਲਸ ਕਰਮੀ 'ਤੇ ਫੁੱਟਿਆ ਪ੍ਰਦਰਸ਼ਨਕਾਰੀ ਦਾ ਗੁੱਸਾ

ਪੁਲਸ ਇਸ ਤਰ੍ਹਾਂ ਦੇ ਦੋ ਹੋਰ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ, ਜਿਸ ਵਿੱਚ ਦੋ ਵਿਅਕਤੀਆਂ ਨੂੰ ਚਾਕੂ ਮਾਰਿਆ ਗਿਆ ਸੀ। ਪੁਲਸ ਨੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਹਾਲਾਂਕਿ ਉਹਨਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News