ਪੇਰੂ : ਡੂੰਘੀ ਖੱਡ 'ਚ ਡਿੱਗੀ ਬੱਸ, 10 ਲੋਕਾਂ ਦੀ ਦਰਦਨਾਕ ਮੌਤ
Sunday, Aug 20, 2023 - 09:55 AM (IST)
ਲੀਮਾ (ਯੂ. ਐੱਨ. ਆਈ.): ਪੇਰੂ ਦੇ ਦੱਖਣ-ਪੱਛਮੀ ਵਿਭਾਗ ਹੁਆਨਕਾਵੇਲਿਕਾ 'ਚ ਸ਼ਨੀਵਾਰ ਸਵੇਰੇ ਇਕ ਬੱਸ 150 ਮੀਟਰ ਡੂੰਘੀ ਖੱਡ 'ਚ ਡਿੱਗ ਪਈ। ਇਸ ਹਾਦਸੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਪੀਪਲ, ਕਾਰਗੋ ਅਤੇ ਗੁਡਸ ਦੇ ਭੂਮੀ ਆਵਾਜਾਈ ਦੇ ਸੁਪਰਡੈਂਟ ਨੇ ਪੱਤਰਕਾਰਾਂ ਨੂੰ ਦਿੱਤੀ ਅਧਕਾਰਿਤ ਰਿਪੋਰਟ ਵਿਚ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਵੇਲੇ ਲਾਸ ਲਿਬਰਟਾਡੋਰੇਸ ਰੋਡ 'ਤੇ ਵਾਪਰਿਆ, ਜਦੋਂ ਬੱਸ ਅਯਾਕੁਚੋ ਵਿਭਾਗ ਦੇ ਵਿਲਕਾਸ਼ੁਆਮਨ ਨੂੰ ਛੱਡਣ ਤੋਂ ਬਾਅਦ ਲੀਮਾ ਜਾ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਅਮਰੀਕਾ ਨੇ ਇਕ ਦਿਨ 'ਚ ਡਿਪੋਰਟ ਕੀਤੇ 21 ਭਾਰਤੀ ਵਿਦਿਆਰਥੀ
ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤੇ ਗਏ ਵੀਡੀਓਜ਼ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਐਕਸਪ੍ਰੇਸੋ ਇੰਟਰਨੈਸ਼ਨਲ ਪੰਪਾਸ ਐਸ.ਏ.ਸੀ. ਨਾਲ ਸਬੰਧਤ ਵਾਹਨ ਲਗਭਗ ਤਬਾਹ ਹੋ ਗਿਆ ਸੀ। ਖ਼ਬਰਾਂ ਮੁਤਾਬਕ ਜ਼ਖਮੀ ਲੋਕਾਂ ਨੂੰ ਬਚਾਅ ਬਲਾਂ ਨੇ ਹਸਪਤਾਲ ਪਹੁੰਚਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।