ਦੁਨੀਆ ''ਚ ਪਾਣੀ ਦੀ ਕਮੀ ਹੋਣ ''ਤੇ ਵਾਇਰਸ ਪ੍ਰਸਾਰ ਦਾ ਖਤਰਾ ਵਧੇਰੇ

05/24/2020 2:17:44 AM

ਹਰਾਰੇ (ਏਪੀ)- ਦੁਨੀਆ ਵਿਚ ਪਾਣੀ ਦੀ ਕਮੀ ਹੋਣ 'ਤੇ ਕੋਰੋਨਾ ਵਾਇਰਸ ਇਨਫੈਕਸ਼ਨ ਫੈਲਣ ਦਾ ਖਤਰਾ ਵਧ ਸਕਦਾ ਹੈ। ਚੈਰਿਟੀ ਸੰਗਠਨ ਵਾਟਰ ਏਡ ਨੇ ਇਹ ਦਾਅਵਾ ਕੀਤਾ ਹੈ। ਇਸ ਦੇ ਮੁਤਾਬਕ ਬ੍ਰਾਜ਼ੀਲ ਦੀ ਸਵਦੇਸ਼ੀ ਆਬਾਦੀ ਤੋਂ ਲੈ ਕੇ ਉੱਤਰੀ ਯਮਨ ਵਿਚ ਯੁੱਧ ਗ੍ਰਸਤ ਪਿੰਡ ਤੱਕ ਤਕਰੀਬਨ ਤਿੰਨ ਅਰਬ ਲੋਕਾਂ ਦੇ ਕੋਲ ਸਾਫ ਪਾਣੀ ਤੇ ਸਾਬਣ ਨਾਲ ਹੱਥ ਧੋਣ ਦਾ ਬਦਲ ਨਹੀਂ ਹੈ। 

ਦੁਨੀਆ ਭਰ ਦੇ ਝੁੱਗੀ-ਝੋਪੜੀਆਂ, ਕੈਂਪਾਂ ਤੇ ਹੋਰ ਭੀੜ ਭਰੇ ਇਲਾਕਿਆਂ ਵਿਚ ਕਈ ਲੋਕ ਰੋਜ਼ਾਨਾ ਪਾਣੀ ਦੇ ਟੈਂਕਰ ਤੋਂ ਪਾਣੀ ਲੈਣ ਲਈ ਇਕੱਠੇ ਹੁੰਦੇ ਹਨ, ਜਿਥੇ ਸਮਾਜਿਕ ਦੂਰੀ ਸਬੰਧੀ ਨਿਯਮ ਦਾ ਪਾਲਣ ਮੁਮਕਿਨ ਨਹੀਂ ਹੈ। ਸੰਘਣੀ ਆਬਾਦੀ ਵਾਲੇ ਸਥਾਨਾਂ 'ਤੇ ਲੋਕਾਂ ਨੂੰ ਪਾਣੀ ਦੀ ਲੋੜ ਭਾਂਡੇ ਧੋਣ ਤੇ ਪਖਾਨੇ ਸਾਫ ਕਰਨ ਜਿਹੇ ਮਹੱਤਵਪੂਰਨ ਕੰਮ ਲਈ ਹੁੰਦੀ ਹੈ ਤੇ ਉਨ੍ਹਾਂ ਦੇ ਕੋਲ ਵਾਰ-ਵਾਰ ਹੱਥ ਧੋਣ ਲਈ ਪਾਣੀ ਦੀ ਵਰਤੋਂ ਦਾ ਵਿਕਲਪ ਨਹੀਂ ਹੁੰਦਾ। ਇਹ ਦਾਅਵਾ ਭੀੜ ਭਰੇ ਸਥਾਨਾਂ 'ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਵਿਚ ਆਉਣ ਵਾਲੀਆਂ ਸਮੱਸਿਆਵਾਂ 'ਤੇ ਜ਼ੋਰ ਦਿੰਦਾ ਹੈ। ਉਸ ਨੂੰ ਡਰ ਹੈ ਕਿ ਗਲੋਬਲ ਨਿਧੀ ਦੀ ਵਰਤੋਂ ਟੀਕਿਆਂ ਤੇ ਇਲਾਜ ਵਿਚ ਕੀਤੀ ਜਾ ਰਹੀ ਹੈ ਤੇ ਰੋਕਥਾਮ ਦੀ ਅਸਲੀ ਵਚਨਬੱਧਤਾ ਨਹੀਂ ਦਿਖਾਉਂਦੀ ਹੈ। ਯੂਨੀਸੇਫ ਦੀ ਜਲ ਤੇ ਸਵੱਛਤਾ ਟੀਮ ਦੇ ਗ੍ਰੇਗਰੀ ਬਿਲਟ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਬਿਨਾਂ ਗਹਿਰੀ ਜਾਂਚ ਦੇ ਪਾਣੀ ਦੀ ਕਮੀ ਨੂੰ ਕੋਵਿਡ-19 ਨਾਲ ਜੋੜਨਾ ਆਸਾਨ ਨਹੀਂ ਹੈ ਪਰ ਅਸੀਂ ਜਾਣਦੇ ਹਾਂ ਕਿ ਪਾਣੀ ਤੋਂ ਬਿਨਾਂ ਜੋਖਿਮ ਵਧ ਸਕਦਾ ਹੈ। 

ਸੰਯੁਕਤ ਰਾਸ਼ਟਰ ਮੁਤਾਬਕ ਅਰਬ ਖੇਤਰ ਵਿਚ ਤਕਰੀਬਨ 7.4 ਕਰੋੜ ਲੋਕਾਂ ਦੇ ਕੋਲ ਹੱਥ ਧੋਣ ਦੀਆਂ ਸਹੂਲਤਾਂ ਵੀ ਨਹੀਂ ਹਨ। ਸੀਰੀਆ ਤੇ ਯਮਨ ਜਿਹੇ ਖੇਤਰਾਂ ਵਿਚ ਯੁੱਧ ਦੇ ਚੱਲਦੇ ਪਾਣੀ ਦਾ ਬੁਨਿਆਦੀ ਢਾਂਚਾ ਕਾਫੀ ਹੱਦ ਤੱਕ ਬਰਬਾਦ ਹੋ ਚੁੱਕਿਆ ਹੈ। ਸੰਘਰਸ਼ ਦੇ ਕਾਰਣ ਬੇਘਰ ਹੋਏ ਲੋਕਾਂ ਦੇ ਲੋਕ ਪਾਣੀ ਦਾ ਸੁਰੱਖਿਅਤ ਸਰੋਤ ਨਹੀਂ ਹੈ। ਬ੍ਰਾਜ਼ੀਲ ਵਿਚ ਇਕ ਗਰੀਬ ਸਵਦੇਸ਼ੀ ਭਾਈਚਾਰੇ ਨੂੰ ਇਕ ਹਫਤੇ ਵਿਚ ਬੱਸ ਤਿੰਨ ਦਿਨ ਗੰਦੇ ਖੂਹ ਤੋਂ ਪਾਣੀ ਮਿਲਦਾ ਹੈ। ਐਫ੍ਰੋਬੇਰੋਮੀਟਰ ਰਿਸਰਚ ਸਮੂਹ ਦੇ ਮੁਤਾਬਕ ਪੂਰੇ ਅਫਰੀਕਾ ਵਿਚ ਜਿਥੇ ਵਾਇਰਸ ਦੇ ਮਾਮਲੇ 1 ਲੱਖ ਦੇ ਤਕਰੀਬਨ ਪਹੁੰਚਣ ਵਾਲੇ ਹਨ, ਉਥੇ ਟਾਪੂ ਦੀ ਅੱਧੇ ਤੋਂ ਵਧੇਰੇ ਆਬਾਦੀ ਨੂੰ ਪਾਣੀ ਲਿਆਉਣ ਦੇ ਲਈ ਘਰਾਂ ਤੋਂ ਬਾਹਰ ਨਿਕਲਣਾ ਪੈਂਦਾ ਹੈ।


Baljit Singh

Content Editor

Related News