UK ਸਣੇ 4 ਦੇਸ਼ਾਂ ਦਾ ਖਤਮ ਹੋਇਆ ‘ਖਸਰਾ ਮੁਕਤ’ ਦਰਜਾ, ਵਧੀ ਬੀਮਾਰੀ

Thursday, Aug 29, 2019 - 02:25 PM (IST)

ਕੋਪਨਹੇਗਨ—  ਯੂਰਪ ਦੇ ਚਾਰ ਦੇਸ਼ਾਂ ਨੇ ਖਸਰੇ ਦੇ ਮਾਮਲਿਆਂ ’ਚ ਹੋ ਰਹੇ ਵਾਧੇ ’ਤੇ ਪ੍ਰੇਸ਼ਾਨੀ ਪ੍ਰਗਟਾਈ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਉਨ੍ਹਾਂ ਦੇਸ਼ਾਂ ’ਚ ਵਧ ਰਹੀ ਹੈ, ਜਿੱਥੇ ਲੱਗਦਾ ਸੀ ਕਿ ਖਸਰਾ ਖਤਮ ਹੋ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਯੂ. ਐੱਚ. ਓ.) ਨੇ ਵੀਰਵਾਰ ਨੂੰ ਇਹ ਚਿਤਾਵਨੀ ਦਿੱਤੀ ਅਤੇ ਦੇਸ਼ਾਂ ਨੂੰ ਟੀਕੇ ਲਗਵਾਉਣ ਦੀ ਕੋਸ਼ਿਸ਼ ’ਚ ਤੇਜ਼ੀ ਕਰਨ ਦੀ ਅਪੀਲ ਕੀਤੀ। 4 ਦੇਸ਼ਾਂ ਬਿ੍ਰਟੇਨ, ਯੂਨਾਨ, ਚੈੱਕ ਰੀਪਬਲਿਕ ਅਤੇ ਅਲਬਾਨੀਆ ਦਾ ‘ਖਸਰਾ ਮੁਕਤ’ ਹੋਣ ਦਾ ਦਰਜਾ ਖਤਮ ਹੋ ਗਿਆ ਹੈ। ਖਸਰਾ ਅਤੇ ਜਰਮਨ ਖਸਰਾ ਦੇ ਖਾਤਮੇ ਲਈ ਡਬਲਿਯੂ. ਐੱਚ. ਓ. ਦੇ ਯੂਰਪੀ ਖੇਤਰੀ ਵਿਭਾਗ ਦੇ ਮੁਖੀ ਗੁੰਟਰ ਪਾਫ ਨੇ ਕਿਹਾ,‘‘ਖਸਰੇ ਦਾ ਦੋਬਾਰਾ ਫੈਲਣਾ ਚਿੰਤਾ ਦਾ ਵਿਸ਼ਾ ਹੈ। ਜੇਕਰ ਵਧੀਆ ਦਵਾਈਆਂ ਦੀ ਵਰਤੋਂ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਖਾਸ ਉਪਰਾਲੇ ਨਾ ਕੀਤੇ ਗਏ ਤਾਂ ਜਾਨਲੇਵਾ ਬੀਮਾਰੀ ਦਾ ਪ੍ਰਭਾਵ ਬਹੁਤ ਜ਼ਿਆਦਾ ਵਧ ਜਾਵੇਗਾ ਤੇ ਇਸ ਕਾਰਨ ਕਾਫੀ ਮੌਤਾਂ ਹੋਣ ਦਾ ਖਦਸ਼ਾ ਹੈ। 

ਡਬਲਿਯੂ. ਐੱਚ. ਓ. ਨੇ ਕਿਹਾ ਕਿ 2019 ’ਚ ਪਹਿਲੇ 6 ਮਹੀਨਿਆਂ ’ਚ ਯੂਰਪ ਦੇ 48 ਦੇਸ਼ਾਂ ’ਚ ਖਸਰੇ ਦੇ 89,994 ਮਾਮਲੇ ਸਾਹਮਣੇ ਆਏ ਹਨ ਜੋ ਕਿ 2018 ’ਚ ਸਾਹਮਣੇ ਆਏ ਮਾਮਲਿਆਂ ਨਾਲੋਂ ਦੁੱਗਣੇ ਹਨ। ਪਿਛਲੇ ਸਾਲ ਹੁਣ ਤਕ 44,175 ਮਾਮਲੇ ਸਾਹਮਣੇ ਆਏ ਸਨ ਅਤੇ ਪੂਰੇ ਸਾਲ 84,462 ’ਚ ਮਾਮਲੇ ਸਾਹਮਣੇ ਆਏ। 2018 ਦੇ ਅੰਕੜਿਆਂ ਮੁਤਾਬਕ ਬਿ੍ਰਟੇਨ, ਯੂਨਾਨ, ਚੈੱਕ ਰੀਪਬਲਿਕ ਅਤੇ ਅਲਬਾਨੀਆ ’ਚ ਇਸ ਬੀਮਾਰੀ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਮੰਨਿਆ ਜਾ ਸਕਦਾ। ਕਿਸੇ ਦੇਸ਼ ਜਾਂ ਸ਼ਹਿਰ ਨੂੰ ਉਸ ਸਮੇਂ ਹੀ ਬੀਮਾਰੀ ਤੋਂ ਮੁਕਤ ਮੰਨਿਆ ਜਾਂਦਾ ਹੈ ਜਦ ਪੂਰਾ ਸਾਲ ਇਸ ਸਬੰਧੀ ਕੋਈ ਵੀ ਕੇਸ ਸਾਹਮਣੇ ਨਾ ਆਵੇ। ਇਹ ਬੀਮਾਰੀ ਬੇਹੱਦ ਛੂਤ ਵਾਲੀ ਹੈ ਅਤੇ ਇਸ ਦੀ ਰੋਕਥਾਮ ਲਈ ਦੋ ਵਾਰ ਟੀਕਾ ਲਗਵਾਉਣ ਦੀ ਜ਼ਰੂਰਤ ਪੈਂਦੀ ਹੈ ਪਰ ਇਕੋ ਵਾਰ ਟੀਕਾ ਲਗਵਾ ਕੇ ਖੁਦ ਨੂੰ ਸੁਰੱਖਿਅਤ ਮੰਨਣ ਲੱਗ ਜਾਂਦੇ ਹਨ।ਡਬਲਿਯੂ. ਐੱਚ. ਓ. ਨੇ ਹਾਲ ਦੇ ਮਹੀਨਿਆਂ ’ਚ ਟੀਕਾ ਲਗਾਉਣ ਦੀ ਦਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਦੁਨੀਆ ਭਰ ’ਚ ਇਸ ਸਾਲ 1 ਜਨਵਰੀ ਤੋਂ 31 ਜੁਲਾਈ ਤਕ ਪਿਛਲੇ ਸਾਲ ਨਾਲੋਂ ਵੱਧ ਬੀਮਾਰੀ ਦੇ ਕੇਸ ਸਾਹਮਣੇ ਆਏ ਹਨ। ਖਸਰੇ ਦਾ ਸਭ ਤੋਂ ਵਧ ਪ੍ਰਭਾਵ ਡੀ. ਆਰ. ਕਾਂਗੋ, ਮੈਡਾਗਾਸਕਰ ਅਤੇ ਯੁਕਰੇਨ ’ਚ ਹੈ।्रामक


Related News