ਸੁਨਕ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਨੌਜਵਾਨ ਦੋਸ਼ੀ ਕਰਾਰ

Monday, Aug 25, 2025 - 01:47 PM (IST)

ਸੁਨਕ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਨੌਜਵਾਨ ਦੋਸ਼ੀ ਕਰਾਰ

ਲੰਡਨ- ਇਕ 21 ਸਾਲਾ ਨੌਜਵਾਨ ਨੂੰ ਅਦਾਲਤ ਨੇ ਰਿਸ਼ੀ ਸੁਨਕ ਨੂੰ ਯੂ. ਕੇ. ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਨਸਲੀ ਦੋਸ਼ਾਂ ਅਧੀਨ ਕਤਲ ਦੀ ਧਮਕੀ ਵਾਲਾ ਈ-ਮੇਲ ਭੇਜਣ ਦਾ ਦੋਸ਼ੀ ਪਾਇਆ ਅਤੇ ਉਸ ਨੂੰ 14 ਹਫ਼ਤਿਆਂ ਦੀ ਕੈਦ ਅਤੇ 2 ਸਾਲਾਂ ਤਕ ਨਿਗਰਾਨੀ ਹੇਠ ਰੱਖੇ ਜਾਣ ਦੀ ਸਜ਼ਾ ਸੁਣਾਈ।

ਉਕਤ ਧਮਕੀ ਪਿਛਲੇ ਸਾਲ ਜੂਨ ’ਚ ਸੁਨਕ ਨੂੰ ਦਿੱਤੀ ਗਈ ਸੀ। ਬ੍ਰਿਟੇਨ ਦੀ ਕ੍ਰਾਊਨ ਪ੍ਰਾਸੀਕਿਊਸ਼ਨ ਸਰਵਿਸ (ਸੀ. ਪੀ. ਐੱਸ.) ਨੇ ਕਿਹਾ ਕਿ ਉੱਤਰ-ਪੱਛਮੀ ਇੰਗਲੈਂਡ ਦੇ ਮਰਸੀਸਾਈਡ ’ਚ ਬਰਕਨਹੈੱਡ ਦੇ ਰਹਿਣ ਵਾਲੇ ਲਿਆਮ ਸ਼ਾਅ ਨੇ ਯਾਰਕਸ਼ਾਇਰ ਦੇ ਰਿਚਮੰਡ ਅਤੇ ਨਾਰਥਲਰਟਨ ਤੋਂ ਸੰਸਦ ਮੈਂਬਰ ਸੁਨਕ ਦੇ ਅਧਿਕਾਰਤ ਈਮੇਲ ਪਤੇ ’ਤੇ 2 ਧਮਕੀ ਭਰੇ ਅਤੇ ਅਪਮਾਨਜਨਕ ਈਮੇਲ ਭੇਜਣ ਦਾ ਦੋਸ਼ ਮੰਨਿਆ ਹੈ। ਇਹ ਈਮੇਲ ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਦੇ ਨਿੱਜੀ ਸਹਾਇਕ ਨੇ ਦੇਖੇ ਅਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News