ਰਿਸ਼ੀ ਸੁਨਕ ਦੀ ਇਸਕਾਨ ਮੰਦਰ ਨਤਮਸਤਕ ਹੋਣ ਦੀ ਵੀਡੀਓ ਹੋ ਰਹੀ ਵਾਇਰਲ
Friday, Oct 28, 2022 - 04:39 PM (IST)

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਇਸਕਾਨ ਮੰਦਰ 'ਚ ਨਤਮਸਤਕ ਹੋਣ ਦੀ ਪੁਰਾਣੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਉਹ ਆਪਣੀ ਪਤਨੀ ਸਮੇਤ ਮੰਦਰ ਵਿਚ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਰਿਸ਼ੀ ਸੁਨਕ ਦੇ ਬ੍ਰਿਟੇਨ ਦੇ PM ਬਣਨ 'ਤੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਪੈ ਰਹੇ ਭੰਗੜੇ, ਜਾਣੋ ਵਜ੍ਹਾ
ਇਹ ਵੀਡੀਓ ਇਸੇ ਸਾਲ ਅਗਸਤ ਮਹੀਨੇ ਦੀ ਹੈ। ਰਿਸ਼ੀ ਸੁਨਕ 18 ਅਗਸਤ ਨੂੰ ਆਪਣੀ ਧਰਮ ਪਤਨੀ ਅਕਸ਼ਤਾ ਮੂਰਤੀ ਦੇ ਨਾਲ ਇਕ ਮੰਦਰ 'ਚ ਮੱਥਾ ਟੇਕਣ ਗਏ ਸਨ। ਉਨ੍ਹਾਂ ਨੇ ਜਨਮਅਸ਼ਟਮੀ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਸ਼ੀਰਵਾਦ ਲਿਆ ਸੀ। ਵੀਡੀਓ ਵਿਚ ਉਨ੍ਹਾਂ ਦੇ ਗਲ਼ ਵਿਚ ਪੀਲੇ ਰੰਗ ਦਾ ਸਾਫਾ ਨਜ਼ਰ ਆ ਰਿਹਾ ਹੈ ਜਿਸ 'ਤੇ "ਹਰੇ ਕ੍ਰਿਸ਼ਨਾ" ਲਿਖਿਆ ਹੋਇਆ ਹੈ।