2 ਮਈ ਨੂੰ ਯੂ.ਕੇ ਦੀਆਂ ਆਮ ਚੋਣਾਂ ਹੋਣ ਬਾਰੇ ਰਿਸ਼ੀ ਸੁਨਕ ਦਾ ਬਿਆਨ ਆਇਆ ਸਾਹਮਣੇ

Friday, Mar 15, 2024 - 04:41 PM (IST)

2 ਮਈ ਨੂੰ ਯੂ.ਕੇ ਦੀਆਂ ਆਮ ਚੋਣਾਂ ਹੋਣ ਬਾਰੇ ਰਿਸ਼ੀ ਸੁਨਕ ਦਾ ਬਿਆਨ ਆਇਆ ਸਾਹਮਣੇ

ਲੰਡਨ (ਆਈ.ਏ.ਐੱਨ.ਐੱਸ.): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਪੱਸ਼ਟ ਕੀਤਾ ਹੈ ਕਿ ਆਮ ਚੋਣਾਂ 2 ਮਈ ਨੂੰ ਨਹੀਂ ਹੋਣਗੀਆਂ। ਇਸ ਨਾਲ ਦੇਸ਼ 'ਚ ਜਲਦੀ ਚੋਣਾਂ ਹੋਣ ਦੀਆਂ ਅਟਕਲਾਂ 'ਤੇ ਰੋਕ ਲੱਗ ਗਈ। ਸੁਨਕ ਨੇ ਵੀਰਵਾਰ ਨੂੰ ਆਈ.ਟੀ.ਵੀ ਨਿਊਜ਼ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੁਨਕ ਨੇ ਪਹਿਲਾਂ ਕਿਹਾ ਸੀ ਕਿ ਚੋਣਾਂ ਇਸ ਸਾਲ ਦੇ ਦੂਜੇ ਅੱਧ 'ਚ ਹੋਣਗੀਆਂ, ਪਰ ਮਈ 'ਚ ਹੋਣ ਵਾਲੀਆਂ ਚੋਣਾਂ ਤੋਂ ਇਨਕਾਰ ਨਹੀਂ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-2023 'ਚ ਭਾਰਤੀਆਂ ਨੂੰ ਵੱਡੀ ਗਿਣਤੀ 'ਚ ਮਿਲੀ ਕੈਨੇਡਾ ਦੀ PR, ਦੇਖੋ ਹੈਰਾਨ ਕਰ ਦੇਣ ਵਾਲੇ ਅੰਕੜੇ 

ਜ਼ਿਕਰਯੋਗ ਹੈ ਕਿ ਬ੍ਰਿਟੇਨ 'ਚ 2 ਮਈ ਨੂੰ ਸਥਾਨਕ ਚੋਣਾਂ ਹੋਣੀਆਂ ਹਨ। ਇਹ ਪੁੱਛੇ ਜਾਣ 'ਤੇ ਕਿ ਕੀ ਆਮ ਚੋਣਾਂ ਵੀ ਉਸੇ ਸਮੇਂ ਹੋਣਗੀਆਂ, ਪ੍ਰਧਾਨ ਮੰਤਰੀ ਸੁਨਕ ਨੇ ਇਸ ਤੋਂ  ਇਨਕਾਰ ਕੀਤਾ। ਮੌਜੂਦਾ ਸਰਕਾਰ ਦਾ ਕਾਰਜਕਾਲ ਅਗਲੇ ਸਾਲ ਜਨਵਰੀ ਤੱਕ ਹੈ। ਵਰਣਨਯੋਗ ਹੈ ਕਿ ਸਰਵੇਖਣ ਮੁਤਾਬਕ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਚੋਣਾਂ ਵਿਚ ਮੁੱਖ ਵਿਰੋਧੀ ਲੇਬਰ ਪਾਰਟੀ ਤੋਂ ਪਛੜ ਰਹੀ ਹੈ। ਇਸ 'ਤੇ ਪਾਰਟੀ ਦੇ ਕੁਝ ਸੰਸਦ ਮੈਂਬਰ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਜਲਦੀ ਚੋਣਾਂ ਕਰਵਾਉਣ ਦੀ ਵਕਾਲਤ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News