ਰਿਚਮੰਡ ਹਿੱਲ ਦੇ ਸਿੱਖਾਂ ਦੀ ਇਕ ਹੋਰ ਪ੍ਰਾਪਤੀ, 97 ਐਵੇਨਿਊ ਦਾ ਨਾਂ ਗੁਰਦੁਆਰਾ ਸਟ੍ਰੀਟ ''ਚ ਤਬਦੀਲ

Tuesday, Dec 01, 2020 - 02:24 PM (IST)

ਰਿਚਮੰਡ ਹਿੱਲ ਦੇ ਸਿੱਖਾਂ ਦੀ ਇਕ ਹੋਰ ਪ੍ਰਾਪਤੀ, 97 ਐਵੇਨਿਊ ਦਾ ਨਾਂ ਗੁਰਦੁਆਰਾ ਸਟ੍ਰੀਟ ''ਚ ਤਬਦੀਲ

ਨਿਊਯਾਰਕ , (ਰਾਜ ਗੋਗਨਾ)- ਰਿਚਮੰਡ ਹਿੱਲ ਨਿਊਯਾਰਕ ਦੀ 118 ਸਟ੍ਰੀਟ ਅਤੇ 97 ਐਵੇਨਿਊ 'ਤੇ ਸਥਿਤ ਦੋ ਗੁਰੂਘਰ ਲਾਗੇ-ਲਾਗੇ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਦਿਹਾੜੇ 'ਤੇ ਸੰਗਤਾਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ 118 ਸਟ੍ਰੀਟ ਅਤੇ 97 ਐਵੇਨਿਊ 'ਤੇ ਸਥਿਤ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਵਾਲੀ ਗਲੀ ਦਾ ਨਾਂ ਹੁਣ ਗੁਰਦੁਆਰਾ ਸਟ੍ਰੀਟ ਵਿਚ ਤਬਦੀਲ ਕੀਤਾ ਗਿਆ ਹੈ। ਜੋ ਹੁਣ ਆਪ ਜੀ ਨੂੰ ਗੂਗਲ ਐਪ ਤੇ ਵੀ ਗੁਰਦੁਆਰਾ ਸਟ੍ਰੀਟ ਦਿਖਾਵੇਗਾ। 

ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਇੱਥੇ ਦੇ ਸਿੱਖ ਭਾਈਚਾਰੇ ਦੇ ਉੱਦਮ ਸਦਕਾ 101 ਐਵੇਨਿਊ ਦਾ ਨਾਂ 'ਪੰਜਾਬ ਐਵੇਨਿਊ' ਰੱਖਿਆ ਗਿਆ ਸੀ। ਗੁਰਦੁਆਰਾ ਸਟ੍ਰੀਟ ਦੇ ਨਾਂ ਦੀ ਪਲੇਟ  ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਵਿਖੇ ਦੋਵੇਂ ਗੁਰੂ ਘਰਾਂ ਦੇ ਮੁੱਖ ਸੇਵਾਦਾਰ ਅਤੇ ਗੁਰੂ ਘਰਾਂ ਦੀ ਕਮੇਟੀ ਦੇ ਮੈਂਬਰਾਂ ਅਤੇ ਹੋਰ ਸਿੱਖ ਆਗੂਆਂ ਦੀ ਹਾਜ਼ਰੀ 'ਚ ਭੇਟ ਕੀਤੀ ਗਈ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਦੇਣ ਪੁੱਜੇ, ਜਿਨ੍ਹਾਂ 'ਚ 'ਮੈਂਬਰ ਆਫ ਦਿ ਨਿਊਯਾਰਕ ਸਟੇਟ ਅਸੈਂਬਲੀ ਐਡਰਿਨੇ ਐਡਮਜ ਅਤੇ ਕੌਸਲ ਮੈਂਬਰ ਡੈਵਿਡ ਵੈਪਰਨ' ਨੇ ਸਿੱਖਾਂ ਦੀ ਕਾਰਗੁਜ਼ਾਰੀ ਅਤੇ ਇਸ ਉੱਦਮ ਦੀ ਵੀ ਪ੍ਰਸ਼ੰਸਾ ਕੀਤੀ।


author

Lalita Mam

Content Editor

Related News