ਰਿਚਰਡ ਵਾਗਨਰ ਨੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਵਜੋਂ ਚੁੱਕੀ ਸਹੁੰ

Monday, Dec 18, 2017 - 10:33 PM (IST)

ਰਿਚਰਡ ਵਾਗਨਰ ਨੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਵਜੋਂ ਚੁੱਕੀ ਸਹੁੰ

ਓਟਾਵਾ— ਮੰਗਲਵਾਰ ਨੂੰ ਰਿਚਰਡ ਵਾਗਨਰ ਨੇ ਕੈਨੇਡਾ ਦੀ ਸੁਪਰੀਮ ਕੋਰਟ 'ਚ ਮੁੱਖ ਜੱਜ ਦੇ ਤੌਰ 'ਤੇ ਰਾਇਡੂ ਹਾਲ 'ਚ ਸਹੁੰ ਚੁੱਕੀ। ਰਿਚਰਡ ਵਾਗਨਰ ਤੋਂ ਪਹਿਲਾਂ ਬੇਵਰਲੇ ਮੈਕਲੇਚਿਲਨ ਨੇ ਇਸ ਅਹੁਦੇ ਨੂੰ ਸੰਭਾਲਿਆ ਸੀ ਤੇ ਹੁਣ ਉਹ ਆਪਣੇ 28 ਸਾਲ ਦੇ ਕਾਰਜਕਾਲ ਨੂੰ ਪੂਰਾ ਕਰ ਇਸ ਅਹੁਦੇ ਤੋਂ ਰਿਟਾਇਰ ਹੋ ਰਹੇ ਹਨ। ਮੈਕਲੇਚਿਲਨ ਮੁੱਖ ਜੱਜ ਵੱਜੋਂ 17 ਸਾਲ ਤਕ ਇਸ ਅਹੁਦੇ 'ਤੇ ਰਹੇ ਤੇ ਸ਼ੁੱਕਰਵਾਰ ਨੂੰ ਉਹ ਆਪਣੇ ਸੇਵਾ ਤੋਂ ਮੁਕਤ ਹੋ ਗਏ।
ਵਾਗਨਰ ਨੇ ਸੁਪਰੀਮ ਕੋਰਟ 'ਚ ਮੁੱਖ ਜੱਜ ਦੇ ਤੌਰ 'ਤੇ ਸਹੁੰ ਚੁੱਕਣ ਦੇ ਨਾਲ-ਨਾਲ ਆਪਣੇ ਪਰਿਵਾਰ, ਸਾਬਕਾ ਮੁੱਖ ਜੱਜ ਮੈਕਲੇਚਿਲਨ, ਗਵਰਨਰ ਜਨਰਲ ਜੂਲੀ ਪੇਇਟ ਤੇ ਪੰਧਾਨ ਮੰਤਰੀ ਜਸਟਿਨ ਟਰੂਡੋ ਸਾਹਮਣੇ ਪ੍ਰਿਵੀ ਕੌਂਸਲ ਦੇ ਮੈਂਬਰ ਵਜੋਂ ਵੀ ਸਹੁੰ ਚੁੱਕੀ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 60 ਸਾਲਾਂ ਵਾਗਨਰ ਨੂੰ ਸੁਪਰੀਮ ਕੋਰਟ 'ਚ ਮੁੱਖ ਜੱਜ ਵਜੋਂ ਨਿਯੂਕਤ ਕੀਤਾ ਹੈ। ਇਸ ਦੇ ਨਾਲ ਹੀ ਵਾਗਨਰ ਇਸ ਅਹੁਦੇ 'ਤੇ 15 ਸਾਲ ਤਕ ਆਪਣੀ ਭੂਮਿਕਾ ਨਿਭਾ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਅੱਜ ਦੇ ਹੀ ਦਿਨ ਸ਼ੀਲਾ ਮਾਰਟਿਨ ਨੂੰ ਰਸਮੀ ਤੌਰ 'ਤੇ ਐਲਬਰਟਾ ਦੀ ਹਾਈ ਕੋਰਟ 'ਚ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ।


Related News