ਅਮਰੀਕਾ ’ਚ ਸੁਰੱਖਿਅਤ ਨਹੀਂ ‘ਅਮੀਰ ਭਾਰਤੀ’, ਗੈਂਗਸਟਰਾਂ ਤੋਂ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ
Friday, May 24, 2024 - 06:00 AM (IST)
ਜਲੰਧਰ (ਇੰਟ)– ਅਮਰੀਕਾ ’ਚ ਅਮੀਰ ਭਾਰਤੀ ਜਬਰੀ ਵਸੂਲੀ ਕਰਨ ਵਾਲੇ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਨ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਦੇ ਸੈਕਰਾਮੈਂਟੋ ਫੀਲਡ ਆਫਿਸ ਨੇ ਭਾਰਤ ਨਾਲ ਪਰਿਵਾਰਕ ਜਾਂ ਵਪਾਰਕ ਸਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਜਬਰੀ ਵਸੂਲੀ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਐੱਫ. ਬੀ. ਆਈ. ਨੇ ਚਿਤਾਵਨੀ ’ਚ ਕਿਸੇ ਗੈਂਗ ਜਾਂ ਗੈਂਗਸਟਰ ਦਾ ਵਰਣਨ ਨਹੀਂ ਕੀਤਾ ਹੈ।
ਰਿਪੋਰਟ ’ਚ ਐੱਫ. ਬੀ. ਆਈ. ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਅਜਿਹੀ ਜਾਣਕਾਰੀ ਮਿਲੀ ਹੈ ਕਿ ਸ਼ਹਿਰ ’ਚ ਇਕ ਵੱਡਾ ਫਿਰੌਤੀ ਰੈਕੇਟ ਚੱਲ ਰਿਹਾ ਹੈ, ਜੋ ਭਾਰਤੀ ਮੂਲ ਦੇ ਲੋਕਾਂ ਨੂੰ ਡਰਾ-ਧਮਕਾ ਕੇ ਮੋਟੀ ਰਕਮ ਵਸੂਲ ਰਿਹਾ ਹੈ। ਪੈਸੇ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਕਈ ਥਾਵਾਂ ’ਤੇ ਗੋਲੀਆਂ ਵੀ ਚਲਾਈਆਂ ਗਈਆਂ ਹਨ। ਐੱਫ. ਬੀ. ਆਈ. ਨੇ ਇਕ ਹੈਲਪਲਾਈਨ ਨੰਬਰ ਜਾਰੀ ਕਰਕੇ ਉਥੇ ਰਹਿ ਰਹੇ ਸਾਰੇ ਭਾਰਤੀ ਮੂਲ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਸ ਨੂੰ ਵੱਧ ਤੋਂ ਵੱਧ ਅਜਿਹੇ ਮਾਮਲਿਆਂ ਬਾਰੇ ਜਾਣਕਾਰੀ ਦੇਣ ਤੇ ਮਾਮਲੇ ਦੀ ਰਿਪੋਰਟ ਕਰਨ।
ਇਹ ਖ਼ਬਰ ਵੀ ਪੜ੍ਹੋ : ਮਨੁੱਖਤਾ ਹੋਈ ਸ਼ਰਮਸਾਰ! ਜਠਾਣੀ ਨੇ ਦਰਾਣੀ ਦੇ ਬੱਚੇ ਨੂੰ ਦਿੱਤਾ ਜ਼ਹਿਰ, ਰੋਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਆਈ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਨੂੰ ਐੱਫ. ਬੀ. ਆਈ. ਵਲੋਂ ਜਾਰੀ ਕੀਤੀ ਗਈ ਇਸ ਚਿਤਾਵਨੀ ’ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਵੀ ਨਜ਼ਰ ਰੱਖ ਰਹੀਆਂ ਹਨ। ਉਹ ਪੁਲਸ ਨਾਲ ਤਾਜ਼ਾ ਸੰਪਰਕ ਬਣਾ ਕੇ ਭਾਰਤ ਤੋਂ ਫਰਾਰ ਹੋਏ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ’ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਭਾਰਤ ਤੋਂ ਫਰਾਰ ਕਈ ਮੋਸਟ ਵਾਂਟੇਡ ਗੈਂਗਸਟਰ ਅਮਰੀਕਾ ’ਚ
ਭਾਰਤੀ ਜਾਂਚ ਏਜੰਸੀਆਂ ਦੇ ਅਨੁਸਾਰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਫਰਿਜ਼ਨੋ, ਕੈਲੀਫੋਰਨੀਆ ਤੇ ਲੇਕ ਸਿਟੀ ’ਚ ਭਾਰਤ ਤੋਂ ਫਰਾਰ ਮੋਸਟ ਵਾਂਟੇਡ ਗੈਂਗਸਟਰ ਤੇ ਅੱਤਵਾਦੀ ਗੋਲਡੀ ਬਰਾੜ ਤੇ ਉਸ ਦੇ ਗੈਂਗ ਦੇ ਮੈਂਬਰ ਫੈਲੇ ਹੋਏ ਹਨ। ਗੋਲਡੀ ਬਰਾੜ ਫਰਜ਼ੀ ਪਾਸਪੋਰਟ ਤੇ ਫਰਜ਼ੀ ਨਾਂ ਹੇਠ ਇਥੇ ਟਿਕਾਣਾ ਬਣਾ ਕੇ ਰਹਿ ਰਿਹਾ ਹੈ।
ਉਸ ਦੇ ਇਲਾਵਾ ਹਾਲ ਹੀ ’ਚ ਸਲਮਾਨ ਖ਼ਾਨ ਦੇ ਘਰ ’ਤੇ ਗੋਲੀਆਂ ਚਲਵਾਉਣ ਵਾਲੇ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਤੇ ਰਾਜਸਥਾਨ ’ਚ ਗੁੱਗਾਮਾੜੀ ਕਤਲੇਆਮ ਨੂੰ ਅੰਜਾਮ ਦੇਣ ਵਾਲਾ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ ਵੀ ਅਮਰੀਕਾ ’ਚ ਰਹਿ ਰਿਹਾ ਹੈ। ਇਸ ਦੇ ਨਾਲ ਹੀ ਖ਼ਾਲਿਸਤਾਨੀ ਅੱਤਵਾਦੀਆਂ ਦੇ ਵੱਖ-ਵੱਖ ਧੜੇ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਰੋਧੀ ਗੈਂਗ ਦੇ ਮੈਂਬਰ ਵੀ ਅਮਰੀਕਾ ’ਚ ਟਿਕਾਣਾ ਬਣਾ ਕੇ ਰਹਿ ਰਹੇ ਹਨ। ਅਜਿਹੇ ’ਚ ਇਹ ਵੀ ਸਵਾਲ ਉੱਠਦਾ ਹੈ ਕਿ ਕਿਤੇ ਇਸ ਕੰਮ ਨੂੰ ਇਹੀ ਗੈਂਗਸਟਰ ਅੰਜਾਮ ਤਾਂ ਨਹੀਂ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।