ਐਸਟ੍ਰਾਜੇਨੇਕਾ ਟੀਕੇ ਕਾਰਣ ਖੂਨ ਦੇ ਥੱਕੇ ਜੰਮਣ ਸੰਬੰਧੀ ਰਿਪੋਰਟਾਂ ਦੀ ਸਮੀਖਿਆ
Thursday, Mar 18, 2021 - 06:50 PM (IST)
ਲੰਡਨ-ਯੂਰਪ ਦੇ ਚੋਟੀ ਦੇ ਮੈਡੀਕਲ ਰੈਗੂਲੇਰਟ ਇਸ ਸੰਬੰਧ 'ਚ ਆਪਣਾ ਫੈਸਲਾ ਲਵੇਗਾ ਕਿ ਕੀ ਐਸਟ੍ਰਾਜੇਨੇਕਾ ਕੋਰੋਨਾ ਵਾਇਰਸ ਟੀਕੇ ਕਾਰਣ ਖੂਨ ਦੇ ਥੱਕੇ ਜੰਮਣ ਦਾ ਕੋਈ ਸਬੂਤ ਹੈ। ਵਿਸ਼ਵ ਰੈਗੂਲੇਟਰ ਦੇ ਇਸ ਸੰਬੰਧ 'ਚ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ। ਕਈ ਦੇਸ਼ਾਂ ਦੇ ਕੁਝ ਲੋਕਾਂ ਨੂੰ ਟੀਕੇ ਲਾਏ ਜਾਣ ਤੋਂ ਬਾਅਦ ਕਥਿਤ ਤੌਰ 'ਤੇ ਖੂਨ ਦੇ ਥੱਕੇ ਬਣਨ ਦੀਆਂ ਸਮੱਸਿਆਵਾਂ ਆਈਆਂ ਸਨ ਜਿਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਯੂਰਪੀਅਨ ਮੈਡੀਸਨਸ ਏਜੰਸੀ (ਈ.ਐੱਮ.ਏ.) ਦੀ ਮਾਹਰ ਕਮੇਟੀ ਆਪਣੀ ਜਾਂਚ ਦੇ ਨਤੀਜਿਆਂ ਦਾ ਐਲਾਨ ਕਰਨ ਵਾਲੀ ਹੈ। ਜ਼ਿਕਰਯੋਗ ਹੈ ਕਿ ਇਹ ਟੀਕਾ ਲਾਏ ਜਾਣ ਤੋਂ ਬਾਅਦ ਖੂਨ ਦੇ ਕਥਿਤ ਤੌਰ 'ਤੇ ਥੱਕੇ ਜੰਮਣ ਦੀਆਂ ਖਬਰਾਂ ਨੂੰ ਲੈ ਕੇ ਇਸ ਹਫਤੇ ਦੇ ਸ਼ੁਰੂ 'ਚ ਜਰਮਨੀ, ਫਰਾਂਸ, ਸਪੇਨ ਅਤੇ ਇਟਲੀ ਸਮੇਤ 12 ਤੋਂ ਵਧੇਰੇ ਦੇਸ਼ਾਂ ਨੇ ਐਸਟ੍ਰਾਜੇਨੇਕਾ ਕੋਵਿਡ ਟੀਕੇ ਦੇ ਇਸਤੇਮਾਲ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ -ਕੋਵਿਡ-19 ਦੇ ਟੀਕੇ ਨਾਲ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਬਹੁਤ ਹੀ ਘੱਟ : WHO
ਇਸ ਦਰਮਿਆਨ, ਐਸਟ੍ਰਾਜੇਨੇਕਾ ਅਤੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਇਸ ਦੇ ਬਾਰੇ 'ਚ ਕੋਈ ਕਾਰਜਕਾਰੀ ਡਾਇਰੈਕਟਰ ਏਮਰ ਕੁਕ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਏਜੰਸੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਐਸਟ੍ਰਾਜੇਨੇਕਾ ਦੀਆਂ ਖੁਰਾਕਾਂ ਖਤਰਿਆਂ ਨੂੰ ਘੱਟ ਕਰ ਦਿੰਦੀ ਹੈ, ਹਾਲਾਂਕਿ ਇਸ ਦੇ ਬਾਰੇ 'ਚ ਮੁਲਾਂਕਣ ਜਾਰੀ ਹੈ।
ਇਹ ਵੀ ਪੜ੍ਹੋ -ਚੀਨ ਨੇ ਫਿਰ ਖੇਡੀ ਨਵੀਂ ਚਾਲ, ਚੀਨੀ ਵੈਕਸੀਨ ਲਵਾਉਣ ਵਾਲਿਆਂ ਨੂੰ ਹੀ ਮਿਲੇਗਾ ਵੀਜ਼ਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।