ਅਫਗਾਨਿਸਤਾਨ ’ਚ ਅੱਤਵਾਦੀ ਕੈਂਪਾਂ ਦੇ ਫਿਰ ਤੋਂ ਪੈਦਾ ਹੋਣ ਦਾ ਸਿੱਧਾ ਅਸਰ ਭਾਰਤ ’ਤੇ ਪਵੇਗਾ : ਤ੍ਰਿਮੂਰਤੀ

08/04/2021 5:05:03 PM

ਨਿਊਯਾਰਕ(ਭਾਸ਼ਾ)- ਅਗਸਤ ਮਹੀਨੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਦੇ ਪ੍ਰਧਾਨ ਰਾਜਦੂਤ ਟੀ. ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਅਫਗਾਨਿਸਤਾਨ ਦੀ ਸਥਿਤੀ ਸੁਰੱਖਿਆ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਦੇ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਵਿਚ ਅੱਤਵਾਦੀ ਕੈਂਪਾਂ ਨੂੰ ਫਿਰ ਤੋਂ ਵਧਣ ਨਹੀਂ ਦੇ ਸਕਦੇ, ਕਿਉਂਕਿ ਇਸਦਾ ਸਿੱਧਾ ਅਸਰ ਭਾਰਤ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਭਾਰਤ ਦੀ ਗੱਲ ਹੈ, ਨਵੀਂ ਦਿੱਲੀ ਨੇ ਬਹੁਤ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਅਸੀਂ ਇਕ ਆਜ਼ਾਦ, ਸ਼ਾਂਤੀਪੂਰਨ, ਲੋਕਤਾਂਤਰਿਕ ਅਤੇ ਇਕ ਸਥਿਰ ਅਫਗਾਨਿਸਤਾਨ ਦੇਖਣਾ ਚਾਹੁੰਦੇ ਹਾਂ।

ਉਥੇ ਤ੍ਰਿਮੂਰਤੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਇਕ ਆਮ ਗੁਆਂਢੀ ਸਬੰਧ ਚਾਹੁੰਦਾ ਹੈ ਪਰ ਇਸਦੇ ਲਈ ਅਨੁਕੂਲ ਮਾਹੌਲ ਬਣਾਉਣਾ ਇਸਲਾਮਾਬਾਦ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਡਾ ਲਗਾਤਾਰ ਇਹ ਰੁਖ਼ ਰਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁੱਦੇ ਹਨ ਤਾਂ ਉਨ੍ਹਾਂ ਦਾ ਦੋ-ਪੱਖੀ ਅਤੇ ਸ਼ਾਂਤਮਈ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ ਨਾਲ ਨਜਿੱਠਣ ਦੇ ਮਾਮਲੇ ’ਤੇ ਜ਼ੋਰ ਦਿੰਦਾ ਰਹੇਗਾ, ਅੱਤਵਾਦ ਨੂੰ ਮਿਲ ਰਿਹਾ ਵਿੱਤ ਪੋਸ਼ਣ ਅਤੇ ਅੱਤਵਾਦੀਆਂ ਵਲੋਂ ਅਤੀ-ਆਧੁਨਿਕ ਤਕਨਾਲੌਜੀ ਦੀ ਵਧਦੀ ਵਰਤੋਂ ਚਿੰਤਾ ਦਾ ਵਿਸ਼ਾ ਹੈ।


cherry

Content Editor

Related News