ਪਵਿੱਤਰ ਸਥਾਨ ''ਤੇ ਫਲਸਤੀਨੀ ਨਾਗਰਿਕਾਂ ਦੀ ਵਾਪਸੀ

Friday, Jul 28, 2017 - 03:50 AM (IST)

ਪਵਿੱਤਰ ਸਥਾਨ ''ਤੇ ਫਲਸਤੀਨੀ ਨਾਗਰਿਕਾਂ ਦੀ ਵਾਪਸੀ

ਯਰੂਸ਼ਲਮ— ਯਰੂਸ਼ਲਮ ਸਥਿਤ ਪਵਿੱਤਰ ਸਥਾਨ ਤੋਂ ਸੁਰੱਖਿਆ ਉਪਕਰਣਾਂ ਨੂੰ ਹਟਾਏ ਜਾਣ ਤੋਂ ਬਾਅਦ ਫਲਸਤੀਨੀ ਨਾਗਰਿਕਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ। ਟੈਂਪਲ ਮਾਊਂਟ ਜਾਂ ਹਰਮ ਅਲ ਸ਼ਰੀਫ ਦੇ ਨਾਂ ਤੋਂ ਮਸ਼ਹੂਰ ਇਸ ਥਾਂ 'ਤੇ 14 ਜੁਲਾਈ ਨੂੰ ਦੋ ਇਜ਼ਰਾਇਲੀ ਪੁਲਸ ਕਰਮੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਹਾਦਸੇ ਤੋਂ ਬਾਅਦ ਇਜ਼ਰਾਇਲੀ ਅਧਿਕਾਰੀਆਂ ਨੇ ਪਵਿੱਤਰ ਸਥਾਨ 'ਤੇ ਮੈਟਲ ਡਿਟੈਕਟਰ ਲਗਾ ਦਿੱਤੇ ਸੀ। ਇਸ ਵਿਰੋਧ 'ਚ ਫਲਸਤੀਨੀ ਨਾਗਰਿਕਾਂ ਨੇ ਲਗਭਗ ਇਕ ਹਫਤੇ ਤਕ ਜਮ ਕੇ ਪ੍ਰਦਰਸ਼ਨ ਕੀਤਾ।
ਇਹ ਪ੍ਰਦਰਸ਼ਨ ਕਰੀਬ ਦੋ ਹਫਤੇ ਤਕ ਜਾਰੀ ਰਿਹਾ। ਇਸ ਦੌਰਾਨ ਯਰੂਸ਼ਲਮ 'ਚ ਕਈ ਥਾਂਵਾਂ 'ਤੇ ਹਿੰਸਾ ਹੋਈ ਜਿਸ 'ਚ ਕਰੀਬ 7 ਲੋਕ ਮਾਰੇ ਗਈ ਸੀ। ਪਿਛਲੇ ਹੀ ਹਫਤੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਕਿਹਾ ਸੀ ਕਿ ਇਜ਼ਰਾਇਲ ਜਦੋਂ ਤਕ ਸੁਰੱਖਿਆ ਪ੍ਰਬੰਧਾਂ ਨੂੰ ਨਹੀਂ ਹਟਾਉਂਦਾ ਉਦੋਂ ਤਕ ਅਸੀਂ ਆਪਣਾ ਪ੍ਰਦਰਸ਼ਨ ਜਾਰੀ ਰਖਾਂਗੇ। ਇਸ ਸਰਗਰਮੀ ਨੂੰ ਦੂਰ ਕਰਨ ਲਈ ਅਮਰੀਕਾ ਅਤੇ ਜਾਰਡਨ ਨੇ ਕਾਫੀ ਕੋਸ਼ਿਸ਼ ਕੀਤੀ ਸੀ। ਜਾਰਡਨ 'ਚ ਫਲਸਤੀਨੀਆਂ ਦੀ ਵੱਡੀ ਆਬਾਦੀ ਹੈ।


Related News