ਇਨ੍ਹਾਂ 5 ਸ਼ਹਿਰਾਂ ਦੇ ਹਵਾਈ ਅੱਡਿਆਂ ''ਤੇ ਜਹਾਜ਼ਾਂ ਦੇ ਆਉਣ-ਜਾਣ ''ਤੇ ਲਗਾਈ ਗਈ ਪਾਬੰਦੀ
Monday, Feb 03, 2025 - 01:33 PM (IST)
ਮਾਸਕੋ (ਏਜੰਸੀ)- ਉਡਾਣ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੂਸ ਦੇ 5 ਸ਼ਹਿਰਾਂ ਦੇ ਹਵਾਈ ਅੱਡਿਆਂ 'ਤੇ ਜਹਾਜ਼ਾਂ ਦੇ ਆਉਣ ਅਤੇ ਜਾਣ 'ਤੇ ਅਸਥਾਈ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹ ਜਾਣਕਾਰੀ ਰੂਸੀ ਸੰਘੀ ਹਵਾਈ ਆਵਾਜਾਈ ਏਜੰਸੀ (ਰੋਸਾਵੀਅਤਸੀਆ) ਦੇ ਬੁਲਾਰੇ ਆਰਟੇਮ ਕੋਰੇਨੀਕੋ ਨੇ ਦਿੱਤੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਕਾਰਨ ਗੁੱਸੇ ਆਏ ਭਰਾਵਾਂ ਨੇ ਮਾਰ 'ਤੀ ਭੈਣ
ਉਨ੍ਹਾਂ ਟੈਲੀਗ੍ਰਾਮ 'ਤੇ ਕਿਹਾ ਕਿ ਨਾਗਰਿਕ ਹਵਾਈ ਉਡਾਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਅੱਜ ਸਵੇਰੇ ਅਸਤਰਾਖਾਨ, ਕਜ਼ਾਨ, ਉਲਯਾਨੋਵਸਕ, ਨਿਜ਼ਨੇਕਮਸਕ ਅਤੇ ਸਾਰਾਤੋਵ ਹਵਾਈ ਅੱਡਿਆਂ 'ਤੇ ਜਹਾਜ਼ਾਂ ਦੇ ਆਉਣ ਅਤੇ ਜਾਣ 'ਤੇ ਅਸਥਾਈ ਪਾਬੰਦੀਆਂ ਲਗਾਈਆਂ ਗਈਆਂ। ਕੋਰੇਨਯਾਕੋ ਨੇ ਕਿਹਾ ਕਿ ਫਲਾਈਟ ਕਰੂ, ਏਅਰ ਟ੍ਰੈਫਿਕ ਕੰਟਰੋਲਰ ਅਤੇ ਏਅਰਪੋਰਟ ਸੇਵਾਵਾਂ ਉਡਾਣ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਉਪਾਅ ਕਰ ਰਹੀਆਂ ਹਨ ਅਤੇ ਇਹ ਮੁੱਖ ਤਰਜੀਹ ਹੈ।
ਇਹ ਵੀ ਪੜ੍ਹੋ: ਆਇਰਲੈਂਡ 'ਚ ਦਰੱਖਤ ਨਾਲ ਟਕਰਾਈ Indian students ਦੀ ਕਾਰ, ਹਾਦਸੇ 'ਚ 2 ਵਿਦਿਆਰਥੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8