ਹੋਟਲ ''ਚ ਅੱਗ ਦਾ ਤਾਂਡਵ, ਜਾਨ ਬਚਾਉਣ ਲਈ ਲੋਕਾਂ ਨੇ ਖਿੜਕੀਆਂ ''ਚੋਂ ਮਾਰ''ਤੀ ਛਾਲ, 66 ਦੀ ਮੌਤ
Tuesday, Jan 21, 2025 - 08:30 PM (IST)
ਇੰਟਰਨੈਸ਼ਨਲ ਡੈਸਕ- ਉੱਤਰ-ਪੱਛਮੀ ਤੁਰਕੀ ਦੇ ਬੋਲੂ ਸੂਬੇ ਵਿੱਚ ਮੰਗਲਵਾਰ ਨੂੰ ਇੱਕ ਸਕੀ ਰਿਜਾਰਟ (ਹੋਟਲ) ਵਿੱਚ ਭਿਆਨਕ ਅੱਗ ਲੱਗਣ ਕਾਰਨ 66 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਕ ਖ਼ਬਰ ਏਜੰਸੀ ਮੁਤਾਬਕ ਬੋਲੂ ਦੇ ਕਾਰਤਲਕਾਇਆ ਰਿਜ਼ਾਰਟ ਵਿੱਚ ਅੱਗ ਲੱਗ ਗਈ, ਜਿਸ ਕਾਰਨ ਭਾਜੜ ਮੱਚ ਗਈ। ਘਬਰਾਹਟ ਕਾਰਨ 2 ਲੋਕਾਂ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਜਿਸ ਹੋਟਲ ਅੱਗ ਲੱਗਣ ਦੀ ਘਟਨਾ ਵਾਪਰੀ ਉਥੇ 234 ਲੋਕ ਠਹਿਰੇ ਹੋਏ ਸਨ।
ਸਵੇਰੇ 3:30 'ਤੇ ਲੱਗੀ ਅੱਗ
ਜਾਣਕਾਰੀ ਮੁਤਾਬਕ, 12 ਮੰਜ਼ਿਲਾ ਹੋਟਲ ਦੇ ਰੈਸਟੋਰੈਂਟ ਦੀ ਪਹਿਲੇ ਮੰਜ਼ਿਲ 'ਤੇ ਸਵੇਰੇ ਲਗਭਗ 3.30 ਵਜੇ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਪੂਰੀ ਇਮਾਰਤ ਵਿੱਚ ਫੈਲ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਹੋਟਲ ਵਿੱਚ ਧੂੰਆਂ ਭਰ ਜਾਣ ਕਾਰਨ ਦਹਿਸ਼ਤ ਫੈਲ ਗਈ ਅਤੇ ਹੋਟਲ ਦਾ ਅੱਗ ਬੁਝਾਊ ਸਿਸਟਮ ਕੰਮ ਕਰਨ ਵਿੱਚ ਅਸਫਲ ਰਿਹਾ।
ਅੱਗ ਲੱਗਣ ਤੋਂ ਬਾਅਦ ਮੱਚੀ ਭਾਜੜ
ਬੋਲੂ ਦੇ ਗਵਰਨਰ ਅਬਦੁਲਾਜ਼ੀਜ਼ ਅਯਦੀਨ ਨੇ ਦੱਸਿਆ ਕਿ ਇਸ ਹੋਟਲ ਵਿੱਚ 234 ਮਹਿਮਾਨ ਠਹਿਰੇ ਹੋਏ ਸਨ। ਅੱਗ ਲੱਗਣ ਕਾਰਨ ਭਾਜੜ ਮੱਚ ਗਈ। ਕੁਝ ਲੋਕਾਂ ਨੇ ਕਾਹਲੀ ਨਾਲ ਖਿੜਕੀ ਤੋਂ ਚਾਦਰ ਰਾਹੀਂ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਹਾਦਸੇ 'ਚ ਜ਼ਖ਼ਮੀ ਹੋਏ 51 ਲੋਕ
ਸਿਹਤ ਮੰਤਰੀ ਕੇਮਲ ਮੇਮੀਸੋਗਲੂ ਨੇ ਪੁਸ਼ਟੀ ਕੀਤੀ ਕਿ 51 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਜਾਨਾਂ ਦੇ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਅਤੇ ਇਸਨੂੰ ਦੇਸ਼ ਲਈ ਡੂੰਘੇ ਦਰਦ ਦਾ ਪਲ ਦੱਸਿਆ।
ਟੈਲੀਵਿਜ਼ਨ ਫੁਟੇਜ ਵਿੱਚ ਹੋਟਲ ਦੀ ਛੱਤ ਅਤੇ ਉੱਪਰਲੀਆਂ ਮੰਜ਼ਿਲਾਂ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਦਿਖਾਇਆ ਗਿਆ ਹੈ। ਹੋਟਲ ਦੇ ਅੰਦਰ ਟੁੱਟੇ ਹੋਏ ਸ਼ੀਸ਼ੇ ਆਲੇ-ਦੁਆਲੇ ਪਏ ਸਨ ਅਤੇ ਸੜਿਆ ਹੋਇਆ ਫਰਨੀਚਰ ਜ਼ਮੀਨ 'ਤੇ ਖਿੱਲਰਿਆ ਹੋਇਆ ਸੀ।
ਗਵਰਨਰ ਦਫ਼ਤਰ ਦੇ ਅਨੁਸਾਰ 30 ਫਾਇਰ ਇੰਜਨ ਅਤੇ 28 ਐਂਬੂਲੈਂਸਾਂ ਨੂੰ ਮੌਕੇ 'ਤੇ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਉਣ ਲਈ 267 ਐਮਰਜੈਂਸੀ ਕਰਮਚਾਰੀ ਵੀ ਤਾਇਨਾਤ ਕੀਤੇ ਹਨ। ਰਿਪੋਰਟ ਮੁਤਾਬਕ ਤੁਰਕੀ ਦੇ ਸੈਰ-ਸਪਾਟਾ ਅਤੇ ਸਿਹਤ ਮੰਤਰੀ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਗਵਰਨਰ ਦਫ਼ਤਰ ਦੇ ਅਨੁਸਾਰ 30 ਫਾਇਰ ਇੰਜਨ ਅਤੇ 28 ਐਂਬੂਲੈਂਸਾਂ ਨੂੰ ਮੌਕੇ 'ਤੇ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਉਣ ਲਈ 267 ਐਮਰਜੈਂਸੀ ਕਰਮਚਾਰੀ ਵੀ ਤਾਇਨਾਤ ਕੀਤੇ ਹਨ। ਰਿਪੋਰਟ ਮੁਤਾਬਕ ਤੁਰਕੀ ਦੇ ਸੈਰ-ਸਪਾਟਾ ਅਤੇ ਸਿਹਤ ਮੰਤਰੀ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ।
ਤੁਰਕੀ ਵਿੱਚ ਸਕੂਲੀ ਛੁੱਟੀਆਂ
ਕਾਰਤਲਕਾਯਾ ਇੱਕ ਪ੍ਰਸਿੱਧ ਸਕੀ ਰਿਜ਼ੋਰਟ ਹੈ, ਜੋ ਇਸਤਾਂਬੁਲ ਤੋਂ ਲਗਭਗ 300 ਕਿਲੋਮੀਟਰ ਪੂਰਬ ਵਿੱਚ ਕੋਰੋਗਲੂ ਪਹਾੜਾਂ ਵਿੱਚ ਸਥਿਤ ਹੈ। ਮੌਜੂਦਾ ਸਮੇਂ ਦੌਰਾਨ, ਤੁਰਕੀ ਵਿੱਚ ਸਕੂਲ ਸਮੈਸਟਰ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਕਾਰਨ ਇੱਥੇ ਮੌਜੂਦ ਸਾਰੇ ਹੋਟਲਾਂ ਵਿੱਚ ਕਾਫੀ ਭੀੜ ਹੈ। ਸਾਵਧਾਨੀ ਵਜੋਂ ਇਸ ਇਲਾਕੇ ਦੇ ਹੋਰ ਹੋਟਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।