ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਹਾੜਾ ਮਨਾਉਣ ਲਈ ਅਮਰੀਕੀ ਸੰਸਦ ''ਚ ਪ੍ਰਸਤਾਵ ਪੇਸ਼

10/03/2019 1:51:16 PM

ਵਾਸ਼ਿੰਗਟਨ— ਅਮਰੀਕੀ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਯਾਦ 'ਚ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ ਉਨ੍ਹਾਂ ਦੀ 150ਵੀਂ ਜੈਅੰਤੀ 'ਤੇ ਕਾਂਗਰਸ 'ਚ ਦੋਵਾਂ ਦਲਾਂ ਵਲੋਂ ਪ੍ਰਸਤਾਵ ਪੇਸ਼ ਕੀਤਾ ਗਿਆ। ਸੈਨੇਟ 'ਚ ਟੇਡ ਕਰੂਜ਼ ਤੇ ਰੋਬਰਟ ਮੇਨੇਂਦੇਜ ਨੇ ਇਸ ਪ੍ਰਸਤਾਵ ਨੂੰ ਪੇਸ਼ ਕੀਤਾ ਜਦਕਿ ਪ੍ਰਤੀਨਿਧ ਸਭਾ 'ਚ ਕਾਂਗਰਸ ਦੀ ਮੈਂਬਰ ਗ੍ਰੇਸ ਮੇਂਗ ਨੇ ਇਸ ਪ੍ਰਸਤਾਵ ਨੂੰ ਪੇਸ਼ ਕੀਤਾ।

ਸੈਨੇਟ 'ਚ ਪੇਸ਼ ਕੀਤੇ ਇਸ ਪ੍ਰਸਤਾਵ 'ਚ ਕਿਹਾ ਗਿਆ ਕਿ ਬ੍ਰਿਟੇਨ ਤੋਂ ਭਾਰਤ ਦੀ ਆਜ਼ਾਦੀ ਲਈ ਗਾਂਧੀ ਨੇ ਦਹਾਕਿਆਂ ਤੱਕ ਸੰਘਰਸ਼ ਕੀਤਾ ਤੇ ਸਿਆਸੀ ਬਦਲਾਅ ਦੇ ਲਈ ਅਹਿੰਸਕ ਪ੍ਰਦਰਸ਼ਨਾਂ ਦੀ ਵਰਤੋਂ ਕੀਤੀ, ਜਿਨ੍ਹਾਂ ਦੀ ਮਦਦ ਨਾਲ ਲੱਖਾਂ ਭਾਰਤੀਆਂ ਨੇ ਆਜ਼ਾਦੀ ਹਾਸਲ ਕੀਤੀ ਤੇ ਡਾ ਮਾਰਟਿਨ ਲੂਥਰ ਕਿੰਗ ਸਣੇ ਦੁਨੀਆਭਰ ਦੇ ਸ਼ਾਂਤੀਦੂਤਾਂ ਨੂੰ ਪ੍ਰੇਰਣਾ ਮਿਲੀ। ਪ੍ਰਸਤਾਵ 'ਚ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਟੀਚਿਆਂ ਤੇ ਆਦਰਸ਼ਾਂ ਨੂੰ ਸਮਰਥਨ ਦਿੱਤਾ ਗਿਆ ਹੈ ਤੇ ਸਾਰੇ ਅਮਰੀਕੀਆਂ ਨੂੰ ਇਹ ਦਿਵਸ ਮਨਾਉਣ ਦੀ ਅਪੀਲ ਕੀਤੀ ਗਈ ਹੈ। ਇਸ ਵਿਚਾਲੇ ਕਾਂਗਰਸ ਦੀ ਭਾਰਤੀ ਅਮਰੀਕੀ ਮੈਂਬਰ ਪ੍ਰਮਿਲਾ ਜੈਪਾਲ ਨੇ ਟਵੀਟ ਕੀਤਾ ਕਿ ਗਾਂਧੀ ਦੀ 150ਵੀਂ ਜੈਅੰਤੀ 'ਤੇ ਮੈਂ ਮੇਰੀ ਜਨਮਭੂਮੀ ਤੇ ਜਿਸ ਥਾਂ ਨੂੰ ਹੁਣ ਮੈਂ ਆਪਣਾ ਘਰ ਕਹਿੰਦੀ ਹਾਂ, ਉਨ੍ਹਾਂ 'ਚ ਅਹਿੰਸਾ ਤੇ ਨਿਮਰਤਾ ਦੀ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਮਹਾਨ ਵਿਰਾਸਤ ਦਾ ਜਸ਼ਨ ਮਨਾ ਰਹੀ ਹਾਂ। ਕਾਂਗਰਸ ਦੇ ਮੈਂਬਰਾਂ ਐਂਡੀ ਲੇਵਿਨ, ਐਲਿਟ ਐਂਗੇਲ ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨਰ ਟੋਨੀ ਪਾਰਕਿੰਸ, ਯੂ.ਐੱਸ.ਸੀ.ਆਈ.ਆਰ.ਐੱਫ. ਕਮਿਸ਼ਨਰ ਅਰੁਣਿਮਾ ਭਾਰਗਵ ਸਣੇ ਕਈ ਹਸਤੀਆਂ ਨੇ ਗਾਂਧੀ ਜੈਅੰਤੀ 'ਤੇ ਉਨ੍ਹਾਂ ਨੂੰ ਯਾਦ ਕੀਤਾ।


Baljit Singh

Content Editor

Related News