ਇਜ਼ਰਾਈਲੀ ਬਸਤੀ ਦੇ ਨਿਵਾਸੀਆਂ ਨੇ ਫਲਸਤੀਨੀ ਪਿੰਡ ''ਤੇ ਕੀਤਾ ਹਮਲਾ, ਕਈ ਲੋਕ ਜ਼ਖਮੀ
Wednesday, Sep 29, 2021 - 11:06 PM (IST)
ਰਾਮੱਲਾ-ਪੱਛਮੀ ਤੱਟ 'ਤੇ ਵਸੀ ਇਜ਼ਰਾਈਲੀ ਬਸਤੀ ਦੇ ਦਰਜਨਾਂ ਨਿਵਾਸੀਆਂ ਨੇ ਇਕ ਫਲਸਤੀਨੀ ਪਿੰਡ 'ਤੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ ਅਤੇ ਘਰਾਂ ਅਤੇ ਕਾਰਾਂ 'ਤੇ ਪੱਥਰਬਾਜ਼ੀ ਕੀਤੀ। ਸਮਾਜਿਕ ਕਾਰਜਕਰਤਾਵਾਂ ਨੇ ਦੱਸਿਆ ਕਿ ਇਸ ਹਮਲੇ 'ਚ ਇਕ ਬੱਚੇ ਸਮੇਤ ਕਈ ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ
ਇਕ ਇਜ਼ਰਾਈਲੀ ਮਨੁੱਖੀ ਅਧਿਕਾਰੀ ਸਮੂਹ ਵੱਲੋਂ ਜਾਰੀ ਕੀਤੇ ਗਏ ਮੰਗਲਵਾਰ ਦੇ ਹਮਲੇ ਦੀ ਵੀਡੀਓ 'ਚ ਕੁਝ ਨਕਾਬਪੋਸ਼ ਲੋਕ ਕੁਝ ਘਰਾਂ ਅਤੇ ਵਾਹਨਾਂ 'ਤੇ ਪੱਥਰਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਇਸ 'ਚ ਇਜ਼ਰਾਈਲੀ ਫੌਜੀ ਇਨ੍ਹਾਂ ਲੋਕਾਂ ਦਰਮਿਆਨ ਖੜ੍ਹੇ ਨਜ਼ਰ ਆ ਰਹੇ ਹਨ ਪਰ ਉਹ ਇਨ੍ਹਾਂ ਨੂੰ ਰੋਕਣ ਲਈ ਕੋਈ ਕਾਰਵਾਈ ਕਰਦੇ ਨਹੀਂ ਦਿਖ ਰਹੇ।
ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ
ਉਥੇ, ਇਜ਼ਰਾਈਲੀ ਫੌਜ ਨੇ ਇਸ ਮਾਮਲੇ 'ਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਜ਼ਰਾਈਲੀ ਪੁਲਸ ਨੇ ਇਸ ਨੂੰ ਟਕਰਾਅ ਦੀ ਘਟਨਾ ਕਰਾਰ ਦਿੰਦੇ ਹੋਏ ਦੋ ਫਲਸਤੀਨੀਆਂ ਅਤੇ ਇਜ਼ਰਾਈਲੀ ਬਸਤੀ ਦੇ ਇਕ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਕਿਹਾ ਕਿ ਇਸ ਘਟਨਾ 'ਚ ਦੋਵਾਂ ਪੱਖਾ ਦੇ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।