ਯੂਕੇ : ਇੰਗਲਿਸ਼ ਚੈਨਲ ਰਾਹੀਂ 9 ਘੰਟੇ ਦੀ ਯਾਤਰਾ ਕਰਕੇ ਆਈ ਨਵਜੰਮੀ ਬੱਚੀ ਨੂੰ ਬਚਾਇਆ
Monday, Oct 11, 2021 - 01:37 AM (IST)
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ 'ਚ ਫਰਾਂਸ ਤੋਂ ਇੰਗਲਿਸ਼ ਚੈਨਲ ਰਾਹੀਂ ਇੱਕ ਕਿਸ਼ਤੀ ਵਿਚ ਆਈ ਇੱਕ ਨਵਜੰਮੀ ਬੱਚੀ ਨੂੰ ਅਧਿਕਾਰੀਆਂ ਵੱਲੋਂ ਬਚਾਇਆ ਗਿਆ ਹੈ। ਰਾਇਲ ਨੈਸ਼ਨਲ ਲਾਈਫਬੋਟ ਇੰਸਟੀਚਿਊਸ਼ਨ (ਆਰ. ਐੱਨ. ਐੱਲ. ਆਈ.) ਵੱਲੋਂ ਬਚਾਈ ਗਈ ਇੱਕ ਮਹੀਨੇ ਦੀ ਬੱਚੀ ਨੂੰ ਡੇਂਜਨੇਸ, ਕੈਂਟ ਦੇ ਕੰਢੇ 'ਤੇ ਪੁਲਿਸ ਅਧਿਕਾਰੀਆਂ ਨੂੰ ਸੌਂਪਿਆ ਗਿਆ। ਅਯਾਨ ਨਾਂ ਦੀ ਇਸ ਲੜਕੀ ਨੇ ਫਰਾਂਸ ਤੋਂ ਆਪਣੀ ਮਾਂ ਨਾਲ ਯਾਤਰਾ ਕੀਤੀ।
ਇਹ ਖ਼ਬਰ ਪੜ੍ਹੋ- AUS ਮਹਿਲਾ ਟੀਮ ਨੇ ਭਾਰਤ ਨੂੰ 14 ਦੌੜਾਂ ਨਾਲ ਹਰਾਇਆ, 2-0 ਨਾਲ ਟੀ20 ਸੀਰੀਜ਼ ਜਿੱਤੀ
ਕਿਸ਼ਤੀ 'ਚ ਇੱਕ ਹੋਰ ਮੌਜੂਦ ਵਿਅਕਤੀ ਨੇ ਉਸਦੀ ਮਾਂ ਵੱਲੋਂ ਕਹੀ ਗੱਲ ਨੂੰ ਟ੍ਰਾਂਸਲੇਟ ਕਰਕੇ ਦੱਸਿਆ ਕਿ ਉਹ ਵਧੀਆ ਭਵਿੱਖ ਲਈ ਆਪਣੀ ਅਤੇ ਆਪਣੇ ਬੱਚੇ ਦੀ ਸੁਰੱਖਿਆ ਨੂੰ ਜੋਖਮ ਵਿੱਚ ਪਾਉਣ ਲਈ ਤਿਆਰ ਹੈ। ਉਹਨਾਂ ਅਨੁਸਾਰ ਫ੍ਰੈਂਚ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਫਰਾਂਸ ਤੋਂ ਕਿਨਾਰੇ ਛੱਡਦੇ ਵੇਖਿਆ ਸੀ ਪਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਯੂਕੇ ਅਧਿਕਾਰੀਆਂ ਨੇ ਇੱਕ ਛੋਟੀ ਲੜਕੀ ਦੀ ਜਾਨ ਨੂੰ ਖਤਰੇ ਵਿਚ ਪਾਉਣ ਸਬੰਧੀ ਉਸਦੀ ਮਾਂ ਦੀ ਇਸ ਕਾਰਵਾਈ ਨੂੰ ਅਫਸੋਸਜਨਕ ਦੱਸਿਆ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇੰਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।