ਮਲੇਸ਼ੀਆ ''ਚ ਹੜ੍ਹ ''ਚ ਫਸੇ ਲੋਕਾਂ ਨੂੰ ਬਚਾਅ ਕਰਮਚਾਰੀਆਂ ਨੇ ਕੱਢਿਆ ਬਾਹਰ

Monday, Dec 20, 2021 - 05:23 PM (IST)

ਮਲੇਸ਼ੀਆ ''ਚ ਹੜ੍ਹ ''ਚ ਫਸੇ ਲੋਕਾਂ ਨੂੰ ਬਚਾਅ ਕਰਮਚਾਰੀਆਂ ਨੇ ਕੱਢਿਆ ਬਾਹਰ

ਕੁਆਲਾਲੰਪੁਰ (ਭਾਸ਼ਾ) : ਮਲੇਸ਼ੀਆ ਵਿਚ ਕਰੀਬ ਤਿੰਨ ਦਿਨਾਂ ਤੋਂ ਲਗਾਤਾਰ ਜਾਰੀ ਮੋਹਲੇਧਾਰ ਮੀਂਹ ਰੁਕਣ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਹੜ੍ਹ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਮਲੇਸ਼ੀਆ 'ਚ ਪਿਛਲੇ ਕੁਝ ਸਾਲਾਂ 'ਚ ਇਸ ਸਭ ਤੋਂ ਭਿਆਨਕ ਹੜ੍ਹ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਕਾਰਨ ਘੱਟੋ-ਘੱਟ 10,000 ਲੋਕ ਫਸ ਗਏ ਸਨ।

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਯਾਕੂਬ ਨੇ ਐਤਵਾਰ ਨੂੰ ਇਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਸੇਲਾਂਗਰ ਵਿਚ ਸ਼ਨੀਵਾਰ ਨੂੰ ਜਿੰਨਾ ਮੀਂਹ ਪਿਆ, ਓਨਾ ਮੀਂਹ "ਆਮ ਤੌਰ 'ਤੇ ਇਕ ਮਹੀਨੇ ਵਿਚ" ਪੈਂਦਾ ਹੈ।
 ਰਾਜਧਾਨੀ ਦੇ ਆਸ-ਪਾਸ ਦੇ ਇਲਾਕੇ ਵਿਚ ਹੜ੍ਹ ਵਿਚ ਡੁੱਬੇ ਘਰਾਂ ਵਿਚ ਫਸੇ 10,000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ। ਨਦੀਆਂ ਦੇ ਕੰਢਿਆਂ 'ਤੇ ਪਾੜ ਪੈਣ ਕਾਰਨ ਹਾਈਵੇਅ 'ਤੇ ਪਾਣੀ ਭਰ ਜਾਣ ਕਾਰਨ ਕਈ ਲੋਕ ਆਪਣੀਆਂ ਕਾਰਾਂ 'ਚ ਫਸ ਗਏ ਸਨ। ਹੜ੍ਹਾਂ ਤੋਂ ਬਾਅਦ ਸੇਲਾਂਗਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਜ਼ਾਰਾਂ ਬਚਾਅ ਕਰਮਚਾਰੀ ਤਾਇਨਾਤ ਕੀਤੇ ਗਏ ਸਨ।


author

cherry

Content Editor

Related News